ਕੈਨੇਡਾ ਜਾਣ ਵਾਲੇ ਹੋ ਜਾਣ ਸਾਵਧਾਨ! ਭਾਰਤ ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ
Friday, Sep 23, 2022 - 04:29 PM (IST)
ਨਵੀਂ ਦਿੱਲੀ (ਭਾਸ਼ਾ)– ਭਾਰਤ ਸਰਕਾਰ ਨੇ ਕੈਨੇਡਾ ਜਾਣ ਵਾਲੇ ਆਪਣੇ ਵਿਦਿਆਰਥੀਆਂ ਨੂੰ ‘ਹੇਟ ਕ੍ਰਾਈਮ’ ਦੇ ਚਲਦੇ ਸਾਵਧਾਨ ਅਤੇ ਸੁਚੇਤ ਰਹਿਣ ਦੀ ਚਿਤਾਵਨੀ ਦਿੱਤੀ ਹੈ। ਭਾਰਤ ਸਰਕਾਰ ਨੇ ਟ੍ਰੈਵਲ ਐਡਵਾਈਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਕੈਨੇਡਾ ’ਚ ਭਾਰਤ ਵਿਰੋਧੀ ਗਤੀਵਿਧੀਆਂ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਸਰਕਾਰ ਨੇ ਕਿਹਾ ਹੈ ਕਿ ਵਿਦੇਸ਼ ਮੰਤਰਾਲਾ ਨੇ ਹੇਟ ਕ੍ਰਾਈਮ ਦੇ ਮਾਮਲਿਆਂ ਨੂੰ ਅਤੇ ਕੈਨੇਡਾ ’ਚ ਭਾਰਤ ਵਿਰੋਧੀ ਗਤੀਵਿਧੀਆਂ ’ਤੇ ਕੈਨੇਡਾ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਹੈ। ਕੈਨੇਡਾ ਦੇ ਅਧਿਕਾਰੀਆਂ ਨੂੰ ਇਨ੍ਹਾਂ ਅਪਰਾਧਾਂ ਦੀ ਜਾਂਚ ਕਰਨ ਅਤੇ ਉਚਿਤ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਇਨ੍ਹਾਂ ਅਪਰਾਧਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਅਜੇ ਤਕ ਕੈਨੇਡਾ ’ਚ ਕੋਈ ਸਜ਼ਾ ਨਹੀਂ ਦਿੱਤੀ ਗਈ। ਭਾਰਤ ਵੱਲੋਂ ਜਾਰੀ ਐਡਵਾਈਜ਼ਰੀ ’ਚ ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਕੈਨੇਡਾ ’ਚ ਯਾਤਰਾ ਅਤੇ ਪੜ੍ਹਾਈ ਦੌਰਾਨ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ।
ਇਹ ਵੀ ਪੜ੍ਹੋ- ਹਰ 4 ਸੈਕਿੰਡ ’ਚ ਇੱਕ ਵਿਅਕਤੀ ਦੀ ਭੁੱਖ ਨਾਲ ਹੋ ਰਹੀ ਹੈ ਮੌਤ, 34.5 ਕਰੋੜ ਲੋਕ ਝੱਲ ਰਹੇ ਭੁੱਖਮਰੀ ਦੀ ਮਾਰ
ਇਹ ਵੀ ਪੜ੍ਹੋ- Airtel ਦੇ ਗਾਹਕਾਂ ਨੂੰ ਫ੍ਰੀ ’ਚ ਮਿਲ ਰਿਹੈ 5GB ਡਾਟਾ, ਇੰਝ ਕਰੋ ਕਲੇਮ
ਸਰਕਾਰ ਨੇ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਓਟਾਵਾ ਸਥਿਤ ਭਾਰਤ ਮਿਸ਼ਨ ਜਾਂ ਫਿਰ ਟੋਰੰਟੋ ਅਤੇ ਵੈਨਕੂਵਰ ’ਚ ਰਜਿਸਟਰ ਕਰਵਾਉਣ ਦੀ ਵੀ ਅਪੀਲ ਕੀਤੀ ਹੈ। ਇਕ ਕੁਮੈਂਟ ’ਚ ਕਿਹਾ ਗਿਆ ਹੈ ਕਿ ਇਸ ਨਾਲ ਭਾਰਤੀ ਹਾਈ ਕਮਿਸ਼ਨ ਅਤੇ ਕੌਂਸਲੇਟ ਨੂੰ ਕੈਨੇਡਾ ’ਚ ਮੌਜੂਦ ਭਾਰਤੀ ਨਾਗਰਿਕਾਂ ਦੇ ਨਾਲ ਸੰਪਰਕ ’ਚ ਰਹਿਣ ਦੀ ਆਸਾਨੀ ਹੋਵੇਗੀ ਅਤੇ ਕਿਸੇ ਵੀ ਐਮਰਜੈਂਸੀ ਦੀ ਹਾਲਤ ’ਚ ਉਨ੍ਹਾਂ ਤਕ ਪਹੁੰਚਿਆ ਜਾ ਸਕੇਗਾ।
ਇਹ ਵੀ ਪੜ੍ਹੋ- iPhone ਦਾ ਕ੍ਰੇਜ਼: ਖ਼ਰੀਦਣ ਲਈ ਦੁਬਈ ਪਹੁੰਚ ਗਿਆ ਇਹ ਸ਼ਖ਼ਸ, ਟਿਕਟ 'ਤੇ ਖ਼ਰਚ ਦਿੱਤੇ ਇੰਨੇ ਪੈਸੇ
ਦੱਸ ਦੇਈਏ ਕਿ ਇਕ ਦਿਨ ਪਹਿਲਾਂ ਹੀ ਭਾਰਤ ਨੇ ਕੈਨੇਡਾ ’ਚ ਖਾਲਿਸਤਾਨੀ ਰਾਏਸ਼ੁਮਾਰੀ ’ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਕਿਹਾ ਸੀ ਕਿ ਇਹ ਬੇਹੱਦ ਇਤਰਾਜ਼ਯੋਗ ਹੈ ਕਿ ਇਕ ਮਿੱਤਰ ਦੇਸ਼ ’ਚ ਕੱਟਰਪੰਥੀ ਅਤੇ ਚਰਮਪੰਥੀ ਤੱਤਾਂ ਨੂੰ ਸਿਆਸਤ ਤੋਂ ਪ੍ਰੇਰਿਤ ਅਜਿਹੀ ਗਤੀਵਿਧੀ ਦੀ ਮਨਜ਼ੂਰੀ ਦਿੱਤੀ ਗਈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਭਾਰਤ ਨੇ ਕੂਟਨੀਤਕ ਮਾਧਿਅਮਾਂ ਰਾਹੀਂ ਇਹ ਮਾਮਲਾ ਕੈਨੇਡੀਅਨ ਪ੍ਰਸ਼ਾਸਨ ਕੋਲ ਉਠਾਇਆ ਹੈ ਅਤੇ ਕੈਨੇਡਾ ਨਾਲ ਇਹ ਮੁੱਦਾ ਉਠਾਉਣਾ ਜਾਰੀ ਰੱਖੇਗਾ।
ਇਹ ਵੀ ਪੜ੍ਹੋ- ਹੁਣ WhatsApp ’ਤੇ ਭੇਜੇ ਹੋਏ ਮੈਸੇਜ ਨੂੰ ਵੀ ਕਰ ਸਕੋਗੇ ਐਡਿਟ, ਇੰਝ ਕੰਮ ਕਰੇਗਾ ਫੀਚਰ