ਰੋਜ਼ਾਨਾ ਜਸ਼ਨ ਮਨਾ ਰਹੀ ਕੇਂਦਰ ਸਰਕਾਰ, ਕਸ਼ਮੀਰ ''ਚ ਅੱਤਵਾਦੀਆਂ ਦੇ ਮਾਰੇ ਜਾਣ ''ਤੇ ਬੋਲੀ ਮਹਿਬੂਬਾ ਮੁਫਤੀ

Saturday, Aug 28, 2021 - 08:12 PM (IST)

ਸ਼੍ਰੀਨਗਰ - ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ। ਸਖ਼ਤ ਕਾਰਵਾਈ ਦੀ ਬਦੌਲਤ ਕਈ ਵੱਡੇ ਅੱਤਵਾਦੀਆਂ ਨੂੰ ਹੁਣ ਤੱਕ ਸੁਰੱਖਿਆ ਬਲਾਂ ਅਤੇ ਸੂਬੇ ਦੀ ਪੁਲਸ ਨੇ ਮਿਲ ਕੇ ਮੌਤ ਦੀ ਨੀਂਦ ਸੁਲਾ ਦਿੱਤੀ ਹੈ। ਇੰਨਾ ਹੀ ਨਹੀਂ ਕਈ ਅੱਤਵਾਦੀਆਂ ਨੂੰ ਜਿੰਦਾ ਦਬੋਚ ਕੇ ਸੁਰੱਖਿਆ ਬਲਾਂ ਨੇ ਵੱਡੀ ਸਾਜਿਸ਼ ਨੂੰ ਨਾਕਾਮ ਵੀ ਕੀਤਾ ਹੈ। ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ 'ਤੇ ਹੋ ਰਹੀ ਕਾਰਵਾਈ ਨੂੰ ਲੈ ਕੇ ਸੂਬੇ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਕਿ ਰੋਜ ਅੱਤਵਾਦੀਆਂ ਨੂੰ ਮਾਰ ਕੇ ਕੇਂਦਰ ਸਰਕਾਰ ਜਸ਼ਨ ਮਨਾ ਰਹੀ ਹੈ। ਪੀ.ਡੀ.ਪੀ. ਪ੍ਰਧਾਨ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਇੱਥੇ ਪੁਲਸ, ਪੀ.ਡੀ.ਪੀ. ਦੀ ਯੂਵਾ ਈਕਾਈ ਦੀ ਮੀਟਿੰਗ ਅਨੰਤਨਾਗ ਵਿੱਚ ਨਹੀਂ ਹੋਣ ਦੇ ਰਹੀ। ਮਹਿਬੂਬਾ ਮੁਫਤੀ ਨੇ ਇਹ ਵੀ ਦੋਸ਼ ਲਗਾਇਆ ਕਿ ਪੁਲਸ ਯੂਥ ਵਿੰਗ ਦੇ ਮੈਬਰਾਂ ਨਾਲ ਲੜਾਈ ਕਰ ਰਹੀ ਹੈ। ਮਹਿਬੂਬਾ ਮੁਫਤੀ ਨੇ ਕਿਹਾ ਕਿ ਕੇਂਦਰ ਸਰਕਾਰ ਸਾਰੇ ਕਸ਼ਮੀਰੀਆਂ ਦੀ ਬ੍ਰਾਂਡਿੰਗ ਹਿੰਸਾ ਕਰਨ ਵਾਲੇ ਸ਼ੈਤਾਨ ਦੇ ਰੂਪ ਵਿੱਚ ਕਰ ਰਹੀ ਹੈ। 

ਟਵਿੱਟਰ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਮਹਿਬੂਬਾ ਮੁਫਤੀ ਨੇ ਲਿਖਿਆ ਕਿ ਪੀ.ਡੀ.ਪੀ. ਦੀ ਯੂਵਾ ਇਕਾਈ ਨੂੰ ਅੱਜ ਬਿਜਬੇਹਾਰਾ ਵਿੱਚ ਬੈਠਕ ਕਰਨ ਦੀ ਆਗਿਆ ਨਹੀਂ ਮਿਲੀ। ਮੁਫਤੀ ਸਾਹਿਬ ਦੀ ਮਜਾਰ ਦੇ ਕੋਲ ਲੱਗੇ ਦਰਵਾਜ਼ਿਆਂ ਨੂੰ ਬਲਾਕ ਕਰ ਦਿੱਤਾ ਗਿਆ। ਕੀ ਜੰਮੂ-ਕਸ਼ਮੀਰ ਪੁਲਸ ਇਹ ਦੱਸ ਸਕਦੀ ਹੈ ਕਿ ਇਨ੍ਹਾਂ ਲੋਕਾਂ ਨਾਲ ਉਹ ਕਿਉਂ ਲੜਾਈ ਕਰ ਰਹੀ ਹੈ? ਮਹਿਬੂਬਾ ਮੁਫਤੀ ਨੇ ਅੱਗੇ ਕਿਹਾ ਕਿ ਪੀ.ਡੀ.ਪੀ. ਯੂਥ ਵਿੰਗ ਨੂੰ ਬੈਠਕ ਨਾ ਕਰਨ ਦੇਣਾ ਭਾਰਤ ਸਰਕਾਰ ਦੀ ਰਣਨੀਤੀ ਦਾ ਹਿੱਸਾ ਹੈ। ਉਹ ਇਹ ਨਹੀਂ ਚਾਹੁੰਦੀ ਹੈ ਕਿ ਕਸ਼ਮੀਰੀ ਨੌਜਵਾਨ ਰਾਜਨੀਤੀ ਵਿੱਚ ਹਿੱਸਾ ਲੈਣ। ਪੀ.ਡੀ.ਪੀ. ਪ੍ਰਮੁੱਖ ਨੇ ਅੱਗੇ ਕਿਹਾ ਕਿ ਹਰ ਰੋਜ਼ ਹੋ ਰਹੇ ਐਨਕਾਉਂਟਰ ਵਿੱਚ ਅੱਤਵਾਦੀ ਮਾਰੇ ਜਾ ਰਹੇ ਹਨ ਅਤੇ ਇਹ ਕੇਂਦਰ ਸਰਕਾਰ ਲਈ ਜਸ਼ਨ ਦਾ ਜ਼ਰੀਆ ਬਣ ਗਿਆ ਹੈ ਪਰ ਪੀ.ਡੀ.ਪੀ. ਹਿੰਸਾ ਵਿੱਚ ਵਿਸ਼ਵਾਸ ਨਹੀਂ ਰੱਖਦੀ ਹੈ।  

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News