ਭਾਰਤ ਦੀ ਰੋਟੀ ਖਾਵੇਗਾ ਨੇਪਾਲ, 2 ਲੱਖ ਟਨ ਕਣਕ ਬਰਾਮਦ ਦੀ ਦਿੱਤੀ ਆਗਿਆ
Sunday, Jan 05, 2025 - 10:44 AM (IST)
ਨਵੀਂ ਦਿੱਲੀ (ਭਾਸ਼ਾ) : ਕੇਂਦਰ ਸਰਕਾਰ ਨੇ ਨੇਪਾਲ ਨੂੰ 2 ਲੱਖ ਟਨ ਕਣਕ ਬਰਾਮਦ ਕਰਨ ਦੀ ਆਗਿਆ ਦਿੱਤੀ ਹੈ। ਸ਼ਨੀਵਾਰ ਨੂੰ ਜਾਰੀ ਇਕ ਨੋਟੀਫਿਕੇਸ਼ਨ ’ਚ ਇਹ ਜਾਣਕਾਰੀ ਦਿੱਤੀ ਗਈ। ਵਿਦੇਸ਼ੀ ਵਪਾਰ ਦੇ ਡਾਇਰੈਕਟੋਰੇਟ ਜਨਰਲ (ਡੀ. ਜੀ. ਐੱਫ. ਟੀ.) ਨੇ ਨੋਟੀਫਿਕੇਸ਼ਨ ’ਚ ਕਿਹਾ ਕਿ ਬਰਾਮਦ ਦੀ ਆਗਿਆ ਰਾਸ਼ਟਰੀ ਸਹਿਕਾਰੀ ਬਰਾਮਦ ਲਿਮਟਿਡ (ਐੱਨ. ਸੀ. ਈ. ਐੱਲ.) ਰਾਹੀਂ ਦਿੱਤੀ ਗਈ ਹੈ। ਘਰੇਲੂ ਸਪਲਾਈ ਬਣਾਈ ਰੱਖਣ ਲਈ ਕਣਕ ਦੀ ਬਰਾਮਦ ’ਤੇ ਰੋਕ ਹੈ ਪਰ ਕੁਝ ਦੇਸ਼ਾਂ ਦੀ ਅਪੀਲ ’ਤੇ ਸਰਕਾਰ ਉਨ੍ਹਾਂ ਦੀਆਂ ਖੁਰਾਕ ਸੁਰੱਖਿਆ ਜ਼ਰੂਰਤਾਂ ਦੇ ਮੱਦੇਨਜ਼ਰ ਬਰਾਮਦ ਦੀ ਆਗਿਆ ਦਿੰਦੀ ਹੈ।
ਇਕ ਵੱਖਰੇ ਨੋਟੀਫਿਕੇਸ਼ਨ ’ਚ ਡੀ. ਜੀ. ਐੱਫ. ਟੀ. ਨੇ ਕਿਹਾ ਕਿ ਅਗਾਊਂ ਅਧਿਕਾਰ ਧਾਰਕ, ਈ. ਓ. ਯੂ. (ਬਰਾਮਦ ਮੁਖੀ ਇਕਾਈਆਂ) ਅਤੇ ਐੱਸ. ਈ. ਜ਼ੈੱਡ. (ਵਿਸ਼ੇਸ਼ ਆਰਥਿਕ ਖੇਤਰਾਂ) ਵੱਲੋਂ ਸਿੰਥੈਟਿਕ ਬੁਣੇ ਹੋਏ ਕੱਪੜਿਆਂ ਲਈ ਕੱਚੇ ਮਾਲ ਦੀ ਦਰਾਮਦ ਨੂੰ ਐੱਮ. ਆਈ. ਪੀ. (ਘੱਟੋ-ਘੱਟ ਦਰਾਮਦ ਸ਼ਰਤ) ਤੋਂ ਛੋਟ ਦਿੱਤੀ ਜਾਵੇਗੀ। ਸਸਤੇ ਕੱਪੜਿਆਂ ਦੀ ਆਮਦ ਨੂੰ ਨਿਰਉਤਸ਼ਾਹਿਤ ਕਰਨ ਲਈ ਸਿੰਥੈਟਿਕ ਬੁਣੇ ਹੋਏ ਕੱਪੜਿਆਂ ’ਤੇ 3.5 ਅਮਰੀਕੀ ਡਾਲਰ ਪ੍ਰਤੀ ਕਿੱਲੋਗ੍ਰਾਮ ਐੱਮ. ਆਈ. ਪੀ. ਲਾਗੂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8