ਕੇਰਲ ''ਚ ਮੰਦਰਾਂ ਨੂੰ ਮੁੜ ਖੋਲ੍ਹਣ ''ਤੇ ਕੇਂਦਰੀ ਤੇ ਸੂਬਾ ਮੰਤਰੀ ਵਿਚਾਲੇ ਸ਼ਬਦੀ-ਜੰਗ

06/09/2020 8:40:12 PM

ਤਿਰੁਵਨੰਤਪੁਰਮ (ਭਾਸ਼ਾ): ਕੇਰਲ ਵਿਚ ਮੰਦਰਾਂ ਦੇ ਤਕਰੀਬਨ 75 ਦਿਨ ਬਾਅਦ ਮੁੜ ਤੋਂ ਖੁੱਲ੍ਹਣ ਦੇ ਨਾਲ ਹੀ ਇਕ ਕੇਂਦਰੀ ਮੰਤਰੀ ਤੇ ਸੂਬੇ ਦੇ ਇਕ ਮੰਤਰੀ ਵਿਚਾਲੇ ਇਸ ਦੱਖਣੀ ਸੂਬੇ ਵਿਚ ਮੰਦਰਾਂ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਖੋਲ੍ਹਣ ਨੂੰ ਲੈ ਕੇ ਸ਼ਬਦੀ-ਜੰਗ ਸ਼ੁਰੂ ਹੋ ਗਈ ਹੈ।

ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਮੰਦਰਾਂ ਨੂੰ ਮੁੜ ਖੋਲ੍ਹਣ ਵਿਚ 'ਜਲਦਬਾਜ਼ੀ' ਦਿਖਾਉਣ ਨੂੰ ਲੈ ਕੇ ਸਵਾਲ ਚੁੱਕਿਆ ਜਦਕਿ ਸੂਬੇ ਦੇ ਦੇਵਸਵੋਮ ਮੰਤਰੀ ਕਡਾਕੰਪੱਲੀ ਸੁਰੇਂਦਰਨ ਨੇ ਹਾਲਾਂਕਿ ਕਿਹਾ ਕਿ ਫੈਸਲਾ ਇਸ ਸਬੰਧ ਵਿਚ ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਰੂਪ ਹੈ। ਕੇਂਦਰ ਸਰਕਾਰ ਨੇ ਅਨਲਾਕ 1.0 ਦੇ ਤਹਿਤ ਸੋਮਵਾਰ ਨੂੰ ਪੂਰੇ ਦੇਸ਼ ਵਿਚ ਧਾਰਮਿਕ ਸਥਾਨ, ਮਾਲ ਤੇ ਰੈਸਤਰਾਂ ਮੁੜ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਸੀ।

ਮੁਰਲੀਧਰਨ ਨੇ ਇਕ ਫੇਸਬੁੱਕ ਪੋਸਟ ਵਿਚ ਸੂਬੇ ਦੀ ਖੱਬੇ ਪੱਖੀ ਸਰਕਾਰ 'ਤੇ ਇਹ ਕਹਿੰਦੇ ਹੋਏ ਨਿਸ਼ਾਨਾ ਵਿੰਨ੍ਹਿਆ ਸੀ ਕਿ ਭਗਤਾਂ ਦੇ ਵਿਰੋਧ ਦੇ ਬਾਵਜੂਦ ਕੇਰਲ ਸਰਕਾਰ ਦੇ ਮੰਦਰਾਂ ਨੂੰ ਮੁੜ ਖੋਲ੍ਹਣ ਦੇ ਫੈਸਲੇ ਤੋਂ ਸਾਜ਼ਿਸ਼ ਦੀ ਮਹਿਕ ਆ ਰਹੀ ਹੈ। ਨਾ ਤਾਂ ਭਗਤਾਂ ਤੇ ਨਾ ਹੀ ਮੰਦਰ ਕਮੇਟੀਆਂ ਨੇ ਮੰਦਰਾਂ ਨੂੰ ਖੋਲ੍ਹਣ ਦੀ ਮੰਗ ਕੀਤੀ।

ਇਸ 'ਤੇ ਸੁਰੇਂਦਰਨ ਨੇ ਮੁਰਲੀਧਰਨ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਮੰਦਰਾਂ ਨੂੰ ਮੁੜ ਖੋਲ੍ਹਣ ਵਿਚ ਕੋਈ ਗਲਤ ਜਲਦਬਾਜ਼ੀ ਨਹੀਂ ਦਿਖਾਈ ਤੇ ਉਨ੍ਹਾਂ ਦੀ ਕੇਂਦਰੀ ਮੰਤਰੀ ਦੇ ਨਾਲ ਹਮਦਰਦੀ ਹੈ। ਕੇਂਦਰੀ ਮੰਤਰੀ ਨੂੰ ਆਪਣੇ ਮੰਤਰੀਮੰਡਲ ਦੇ ਸਹਿਯੋਗੀਆਂ ਤੋਂ ਕੈਬਨਿਟ ਵਿਚ ਮੰਦਰਾਂ ਨੂੰ ਮੁੜ ਖੋਲ੍ਹਣ ਦੇ ਬਾਰੇ ਵਿਚ ਲਏ ਗਏ ਫੈਸਲੇ ਦੇ ਬਾਰੇ ਪੁੱਛਣਾ ਚਾਹੀਦਾ ਹੈ। ਮੈਨੂੰ ਉਨ੍ਹਾਂ (ਮੁਰਲੀਧਰਨ) ਲਈ ਦੁੱਖ ਹੁੰਦਾ ਹੈ।


Baljit Singh

Content Editor

Related News