ਮਹਾਰਾਸ਼ਟਰ ਅਤੇ ਕੇਰਲ ''ਚ ਕੋਰੋਨਾ ਮਾਮਲੇ ਘੱਟ ਨਹੀਂ ਹੋਣ ਕਾਰਨ ਕੇਂਦਰ ਹੈਰਾਨ, ਭੇਜੇਗਾ ਮਾਹਿਰਾਂ ਦੀ ਟੀਮ

Monday, Jul 12, 2021 - 01:32 PM (IST)

ਮਹਾਰਾਸ਼ਟਰ ਅਤੇ ਕੇਰਲ ''ਚ ਕੋਰੋਨਾ ਮਾਮਲੇ ਘੱਟ ਨਹੀਂ ਹੋਣ ਕਾਰਨ ਕੇਂਦਰ ਹੈਰਾਨ, ਭੇਜੇਗਾ ਮਾਹਿਰਾਂ ਦੀ ਟੀਮ

ਨਵੀਂ ਦਿੱਲੀ- ਦੇਸ਼ ਭਰ 'ਚ ਕੋਰੋਨਾ ਦੀ ਰਫ਼ਤਾਰ ਘੱਟ ਹੋ ਰਹੀ ਹੈ। ਉੱਥੇ ਹੀ ਕੇਰਲ ਅਤੇ ਮਹਾਰਾਸ਼ਟਰ 'ਚ ਕੋਰੋਨਾ ਸੰਕਰਮਣ ਦੇ ਮਾਮਲਿਆਂ 'ਚ ਕਮੀ ਨਹੀਂ ਆਉਣ ਨਾਲ ਕੇਂਦਰ ਸਿਹਤ ਮੰਤਰਾਲਾ ਹੈਰਾਨ ਅਤੇ ਪਰੇਸ਼ਾਨ ਹੈ। ਦੇਸ਼ ਦੇ ਹੋਰ ਸੂਬਿਆਂ 'ਚ ਕੋਰੋਨਾ ਦੀ ਦੂਜੀ ਲਹਿਰ ਜਿਸ ਤੇਜ਼ੀ ਨਾਲ ਫੈਲੀ, ਉਸ ਤੇਜ਼ੀ ਨਾਲ ਘੱਟ ਵੀ ਹੁੰਦੀ ਚਲੀ ਗਈ। ਇਨ੍ਹਾਂ ਦੋਹਾਂ ਸੂਬਿਆਂ 'ਚ ਪਿਛਲੇ ਤਿੰਨ ਹਫ਼ਤਿਆਂ ਤੋਂ ਨਵੇਂ ਮਾਮਲੇ 8 ਹਜ਼ਾਰ ਤੋਂ 15 ਹਜ਼ਾਰ ਦਰਮਿਆਨ ਹਰ ਦਿਨ ਬਣੇ ਹੋਏ ਹਨ। ਇਸ ਦੀ ਮੂਲ ਕਾਰਨ ਦਾ ਪਤਾ ਲਗਾਉਣ ਲਈ ਸਿਹਤ ਮੰਤਰਾਲਾ ਹੁਣ ਇਨ੍ਹਾਂ ਦੋਹਾਂ ਸੂਬਿਆਂ 'ਚ ਵਿਗਿਆਨੀ ਅਧਿਐਨ ਕਰਵਾਉਣ 'ਤੇ ਵਿਚਾਰ ਕਰ ਰਿਹਾ ਹੈ।

ਸਿਹਤ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੂਰੇ ਦੇਸ਼ 'ਚ ਹਰ ਦਿਨ ਕੋਰੋਨਾ ਦੇ ਨਵੇਂ ਮਾਮਲਿਆਂ 'ਚ 52 ਫੀਸਦੀ ਤੋਂ ਵੱਧ ਕੇਰਲ ਅਤੇ ਮਹਾਰਾਸ਼ਟਰ ਤੋਂ ਆ ਰਹੇ ਹਨ। ਇਹੀ ਨਹੀਂ, ਕੋਰੋਨਾ ਕਾਰਨ ਹਰ ਦਿਨ ਹੋਣ ਵਾਲੀਆਂ ਮੌਤਾਂ 'ਚ ਲਗਭਗ ਅੱਧੀਆਂ ਮਹਾਰਾਸ਼ਟਰ 'ਚ ਹੋ ਰਹੀਆਂ ਹਨ। ਪੂਰੇ ਦੇਸ਼ 'ਚ ਕੋਰੋਨਾ ਸੰਕਰਮਣ ਦਰ 'ਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ 'ਚ 66 ਜ਼ਿਲ੍ਹਿਆਂ 'ਚ ਹੀ 10 ਫੀਸਦੀ ਤੋਂ ਵੱਧ ਸੰਕਰਮਣ ਦਰ ਰਹਿ ਗਈ ਹੈ। ਇਨ੍ਹਾਂ 'ਚੋਂ ਕੇਰਲ ਦੀ ਗਿਣਤੀ 8 ਅਤੇ ਮਹਾਰਾਸ਼ਟਰ 'ਚ 2 ਜ਼ਿਲ੍ਹੇ ਸ਼ਾਮਲ ਹਨ। ਅਧਿਕਾਰੀ ਨੇ ਕਿਹਾ ਕਿ ਦੋਹਾਂ ਸੂਬਿਆਂ 'ਚ ਸੰਕਰਮਣ ਘੱਟ ਨਹੀਂ ਹੋਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜ਼ਰੂਰਤ ਪੈਣ 'ਤੇ ਜਲਦ ਹੀ ਮਾਹਿਰਾਂ ਦੀ ਟੀਮ ਭੇਜੀ ਜਾਵੇਗੀ ਜੋ ਵੱਧ ਸੰਕਰਮਣ ਹੋਣ ਦੇ ਵਿਗਿਆਨੀ ਕਾਰਨਾਂ ਦੀ ਤਲਾਸ਼ ਕਰੇਗੀ।


author

DIsha

Content Editor

Related News