ਕੇਂਦਰ ਨੂੰ ਲੜਨ ਦੀ ਬਜਾਏ ਸੂਬਿਆਂ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ : ਅਰਵਿੰਦ ਕੇਜਰੀਵਾਲ

Friday, Jun 11, 2021 - 05:34 PM (IST)

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੇਂਦਰ ਨੂੰ ਸੂਬਾ ਸਰਕਾਰਾਂ ਨਾਲ ਲੜਨ ਦੀ ਬਜਾਏ ਉਨ੍ਹਾਂ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ। ਕੇਜਰੀਵਾਲ ਨੇ ਟਵਿੱਟਰ 'ਤੇ ਉਸ ਮੀਡੀਆ ਰਿਪੋਰਟ ਨੂੰ ਟੈਗ ਕੀਤਾ ਹੈ, ਜਿਸ ਅਨੁਸਾਰ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕੇਜਰੀਵਾਲ ਨੂੰ ਲੋਕਾਂ ਤੱਕ ਰਾਸ਼ਨ ਅਤੇ ਆਕਸੀਜਨ ਪਹੁੰਚਾਉਣ 'ਚ ਕਥਿਤ ਤੌਰ 'ਤੇ ਨਾਕਾਮ ਰਹਿਣ ਲਈ ਜ਼ਿੰਮੇਵਾਰ ਠਹਿਰਾਇਆ ਹੈ। ਇਸ ਦੇ ਜਵਾਬ 'ਚ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਉਦੋਂ ਤਰੱਕੀ ਕਰੇਗਾ, ਜਦੋਂ 130 ਕਰੋੜ ਜਨਤਾ, ਸਾਰੀਆਂ ਸੂਬਾ ਸਰਕਾਰਾਂ ਅਤੇ ਕੇਂਦਰ ਮਿਲ ਕੇ 'ਟੀਮ ਇੰਡੀਆ' ਦੀ ਤਰ੍ਹਾਂ ਕੰਮ ਕਰਨਗੇ।

PunjabKesariਉਨ੍ਹਾਂ ਨੇ ਟਵੀਟ ਕੀਤਾ,''ਅੱਜ ਲੋਕ ਕੇਂਦਰ 'ਚ ਅਜਿਹੀ ਅਗਵਾਈ ਦੇਖਣਾ ਚਾਹੁੰਦੇ ਹਨ, ਜੋ ਪੂਰਾ ਦਿਨ ਸੂਬਾ ਸਰਕਾਰਾਂ ਨੂੰ ਗਾਲ੍ਹਾਂ ਕੱਢਣ ਅਤੇ ਉਨ੍ਹਾਂ ਨਾਲ ਲੜਨ ਦੀ ਬਜਾਏ, ਸਰਿਆਂ ਨੂੰ ਨਾਲ ਲੈ ਕੇ ਚੱਲੋ। ਦੇਸ਼ ਉਦੋਂ ਅੱਗੇ ਵਧੇਗਾ, ਜਦੋਂ 130 ਕਰੋੜ ਲੋਕ, ਸਾਰੀਆਂ ਸੂਬਾ ਸਰਕਾਰਾਂ ਅਤੇ ਕੇਂਦਰ ਮਿਲ ਕੇ ਟੀਮ ਇੰਡੀਆ ਬਣ ਕੇ ਕੰਮ ਕਰਨਗੀਆਂ। ਇੰਨੀਆਂ ਗਾਲ੍ਹਾਂ ਚੰਗੀਆਂ ਨਹੀਂ।''


DIsha

Content Editor

Related News