ਕੇਂਦਰ ਨੇ ਦਿੱਲੀ HC ’ਚ ਕਿਹਾ, ‘ਜਨ ਗਣ ਮਨ’ ਤੇ ‘ਵੰਦੇ ਮਾਤਰਮ’ ਨੂੰ ਮਿਲੇ ਬਰਾਬਰ ਦਾ ਦਰਜਾ

Sunday, Nov 06, 2022 - 09:46 AM (IST)

ਕੇਂਦਰ ਨੇ ਦਿੱਲੀ HC ’ਚ ਕਿਹਾ, ‘ਜਨ ਗਣ ਮਨ’ ਤੇ ‘ਵੰਦੇ ਮਾਤਰਮ’ ਨੂੰ ਮਿਲੇ ਬਰਾਬਰ ਦਾ ਦਰਜਾ

ਨਵੀਂ ਦਿੱਲੀ (ਵਾਰਤਾ)- ਜਨ ਗਣ ਮਨ ਅਤੇ ਵੰਦੇ ਮਾਤਰਮ ਦਾ ਦਰਜਾ ਬਰਾਬਰ ਦਾ ਹੈ ਅਤੇ ਨਾਗਰਿਕਾਂ ਨੂੰ ਦੋਵਾਂ ਨੂੰ ਬਰਾਬਰ ਦਾ ਸਨਮਾਨ ਦੇਣਾ ਚਾਹੀਦਾ ਹੈ। ਕੇਂਦਰ ਸਰਕਾਰ ਨੇ ਇਹ ਗੱਲ ਦਿੱਲੀ ਹਾਈ ਕੋਰਟ ਵਿੱਚ ਦਾਇਰ ਇੱਕ ਜਨਹਿੱਤ ਪਟੀਸ਼ਨ ਦਾ ਜਵਾਬ ਦਿੰਦੇ ਹੋਏ ਕਹੀ ਹੈ। ਉਕਤ ਪਟੀਸ਼ਨ ਵਿੱਚ ਮੰਗ ਕੀਤੀ ਗਈ ਸੀ ਕਿ ਵੰਦੇ ਮਾਤਰਮ ਨੂੰ ਵੀ ਉਹੀ ਦਰਜਾ ਅਤੇ ਸਨਮਾਨ ਮਿਲਣਾ ਚਾਹੀਦਾ ਹੈ ਜੋ ਰਾਸ਼ਟਰੀ ਗੀਤ ਨੂੰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਰਾਸ਼ਟਰੀ ਗੀਤ ਦੇ ਸਤਿਕਾਰ ਸਬੰਧੀ ਦਿਸ਼ਾ ਨਿਰਦੇਸ਼ ਤਿਆਰ ਕਰਨ ਦੀ ਮੰਗ ਵੀ ਕੀਤੀ ਗਈ ਸੀ। ਇਸ ’ਤੇ ਹਾਈ ਕੋਰਟ ਨੇ ਗ੍ਰਹਿ ਮੰਤਰਾਲਾ, ਸਿੱਖਿਆ ਮੰਤਰਾਲਾ, ਸੱਭਿਆਚਾਰ ਮੰਤਰਾਲਾ ਅਤੇ ਕਾਨੂੰਨ ਮੰਤਰਾਲਾ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਸੀ।

ਇਹ ਵੀ ਪੜ੍ਹੋ : ਹਿਮਾਚਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 24 ਕਰੋੜ ਦਾ ਸੋਨਾ ਜ਼ਬਤ

ਇਸ 'ਚ ਇਹ ਵੀ ਮੰਗ ਕੀਤੀ ਗਈ ਸੀ ਕਿ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਨਿਰਦੇਸ਼ ਦਿੱਤੇ ਜਾਣ ਕਿ ਹਰ ਕੰਮ ਵਾਲੇ ਦਿਨ ਸਕੂਲਾਂ ਅਤੇ ਹੋਰ ਵਿਦਿਅਕ ਅਦਾਰਿਆਂ ਵਿੱਚ ਜਨ ਗਣ ਮਨ ਅਤੇ ਵੰਦੇ ਮਾਤਰਮ ਦੇ ਗੀਤ ਗਾਏ ਜਾਣ। ਇਸ ਤੋਂ ਇਲਾਵਾ 24 ਜਨਵਰੀ 1950 ਨੂੰ ਸੰਵਿਧਾਨ ਸਭਾ 'ਚ ਪਾਸ ਕੀਤੇ ਮਤੇ ਅਨੁਸਾਰ ਦੋਵਾਂ ਦੇ ਸਤਿਕਾਰ ਲਈ ਦਿਸ਼ਾ-ਨਿਰਦੇਸ਼ ਤੈਅ ਕੀਤੇ ਜਾਣ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News