ਸੱਜੇ, ਖੱਬੇ ਤੇ ਸੈਂਟਰ ਹਰ ਪਾਸੇ ਜਬਰ-ਜ਼ਨਾਹ, ਰੋਕ ਕਿਉਂ ਨਹੀਂ ਰਹੇ: ਸੁਪਰੀਮ ਕੋਰਟ

Wednesday, Aug 08, 2018 - 04:20 PM (IST)

ਸੱਜੇ, ਖੱਬੇ ਤੇ ਸੈਂਟਰ ਹਰ ਪਾਸੇ ਜਬਰ-ਜ਼ਨਾਹ, ਰੋਕ ਕਿਉਂ ਨਹੀਂ ਰਹੇ: ਸੁਪਰੀਮ ਕੋਰਟ

ਨਵੀਂ ਦਿੱਲੀ— ਦੇਸ਼ 'ਚ ਜਬਰ-ਜ਼ਨਾਹ ਦੀਆਂ ਘਟਨਾਵਾਂ 'ਤੇ ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ। ਕੋਰਟ ਨੇ ਕਿਹਾ ਕਿ ਸਾਲ 'ਚ ਜਬਰ-ਜ਼ਨਾਹ ਦੇ 38,947 ਕੇਸ ਦਰਜ ਹੁੰਦੇ ਹਨ, ਮਤਲਬ ਹਰ 6 ਘੰਟਿਆਂ 'ਚ ਇਕ ਜਬਰ-ਜ਼ਨਾਹ। ਲੈਫਟ ਰਾਈਟ ਅਤੇ ਸੈਂਟਰ ਹਰ ਜਗ੍ਹਾ ਜਬਰ-ਜ਼ਨਾਹ ਹੋ ਰਹੇ ਹਨ। ਦੇਸ਼ 'ਚ ਇਹ ਕੀ ਹੋ ਰਿਹਾ ਹੈ? ਇਹ ਰੋਕਿਆ ਕਿਉਂ ਨਹੀਂ ਜਾ ਰਿਹਾ। ਬਿਹਾਰ ਦੇ ਮੁਜ਼ੱਫਰਪੁਰ ਦੇ ਸ਼ੈਲਟਰ ਹੋਮ ਜਬਰ-ਜ਼ਨਾਹ ਮਾਮਲੇ 'ਤੇ ਸੁਣਵਾਈ ਦੌਰਾਨ ਕੋਰਟ ਨੇ ਇਹ ਟਿੱਪਣੀ ਕੀਤੀ। ਕੋਰਟ ਨੇ ਪ੍ਰਿੰਟ, ਇਲੈਕਟ੍ਰਾਨਿਕ ਸੋਸ਼ਲ ਮੀਡੀਆ 'ਚ ਜਬਰ-ਜ਼ਨਾਹ ਦੀਆਂ ਤਸਵੀਰਾਂ ਕਿਸੇ ਵੀ ਹਾਲਤ 'ਚ ਨਹੀਂ ਛਪਣ ਦਾ ਹੁਕਮ ਦਿੱਤਾ ਹੈ। ਧੁੰਦਲੀਆਂ ਤਸਵੀਰਾਂ ਵੀ ਨਹੀਂ ਛਪਣਗੀਆਂ। ਨਾਬਾਲਗ ਪੀੜਤਾ ਦੇ ਇੰਟਰਵਿਊ 'ਤੇ ਵੀ ਰੋਕ ਲਗਾ ਦਿੱਤੀ ਹੈ। ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਅਤੇ ਸੂਬਾ ਕਮਿਸ਼ਨ ਦੇ ਮੈਂਬਰ ਹੀ ਕਾਊਂਸਲਰ ਦੀ ਮੌਜੂਦਗੀ 'ਚ ਬੱਚੀ ਨਾਲ ਗੱਲ ਕਰਨਗੇ। ਕੋਰਟ ਨੇ ਕੇਂਦਰ ਤੋਂ ਪੁੱਛਿਆ ਕਿ ਸ਼ੈਲਟਰ ਹੋਮ 'ਚ ਸ਼ੋਸ਼ਣ ਰੋਕਣ ਨੂੰ ਕੀ ਕਦਮ ਚੁੱਕੇ ਹਨ। ਅਗਲੀ ਸੁਣਵਾਈ 14 ਨੂੰ ਹੋਵੇਗੀ।
 

ਐਮੀਕਮ ਕਿਊਰੀ ਨੇ ਕਿਹਾ-ਅਧਿਕਾਰੀ ਸਿਰਫ ਫਾਈਲਾਂ ਜਾਂਦੇ ਹਨ, ਬੱਚੀਆਂ ਨਾਲ ਨਹੀਂ ਮਿਲਦੇ—
ਅਪਰਨ ਭੱਟ (ਐਮੀਕਸ ਕਿਊਰੀ)- ਸ਼ੈਲਟਰ ਹੋਮ ਦੀ ਇਕ ਬੱਚੀ ਲਾਪਤਾ ਹੈ। 40-41 ਬੱਚੀਆਂ ਕੱਢੀਆਂ ਗਈਆਂ ਹਨ। 
ਰੰਜੀਤ ਸਿੰਘ— 23 ਮਈ ਨੂੰ ਰਿਪੋਰਟ ਮਿਲੀ ਸੀ। 31 ਮਈ ਨੂੰ ਕਾਰਵਾਈ ਕੀਤੀ। ਲੜਕੀਆਂ 29 ਮਈ ਨੂੰ ਹੀ ਸ਼ਿਫਟ ਕੀਤਾ ਜਾ ਚੁੱਕਿਆ ਸੀ।
ਜਸਟਿਸ ਐੱਮ. ਬੀ. ਲੋਕੁਰ— ਟੈਕਸ ਨਾਲ ਅਜਿਹੀਆਂ ਸੰਸਥਾਵਾਂ ਨੂੰ ਫੰਡ ਮਿਲਦਾ ਹੈ। ਅਜਿਹੇ ਸ਼ੈਲਟਰ ਹੋਮਸ ਨੂੰ ਸਰਕਾਰ ਵਧਣ ਕਿਉਂ ਦਿੰਦੀ ਹੈ? 
ਰੰਜੀਤ— ਸਮੇਂ-ਸਮੇਂ 'ਤੇ ਐੱਨ. ਜੀ. ਓ. ਦਾ ਸੋਸ਼ਲ ਆਡਿਟ ਕਰਦੇ ਰਹਿੰਦੇ ਹਨ। 
ਅਪਰਨ— ਅਧਿਕਾਰੀ ਸਿਰਫ ਫਾਈਲਾਂ ਜਾਂਚਦੇ ਸਨ। ਕਿਸੇ ਬੱਚੀ ਨਾਲ ਗੱਲ-ਬਾਤ ਨਹੀਂ ਕਰਦੇ ਸਨ।
ਜਸਟਿਸ ਲੋਕੁਰ— ਸ਼ੈਲਟਰ ਹੋਮਸ ਦੀ ਰੋਜ਼ ਮਾਵਿਟਰਿੰਗ ਹੋਵੇ। ਸੀ. ਸੀ. ਟੀ. ਵੀ. ਕੈਮਰੇ ਵੀ ਲੱਗਣੇ ਚਾਹੀਦੇ ਸਨ? ਲੜਕੀਆਂ ਦੀ ਕਾਊਂਸੀਲਿੰਗ ਕਰਵਾਈ? 
ਅਪਰਨ— ਇਹ ਸਿਰਫ ਇਕ ਐੱਨ. ਜੀ. ਓ. ਨੇ ਸ਼ੈਲਟਰ ਹੋਮ 'ਚ ਗੜਬੜ ਦਾ ਮਾਮਲਾ ਨਹੀਂ ਹੈ। ਸਰਵ 'ਚ ਸਰਕਾਰੀ ਫੰਡ 'ਤੇ ਰਹਿ ਰਹੇ 15 ਹੋਰ ਐੱਨ. ਜੀ. ਓ. ਦਾ ਪਤਾ ਚਲਿਆ ਹੈ। 
 

ਮੋਦੀ ਰਾਜ 'ਚ ਮਹਿਲਾਵਾਂ ਨਾਲ ਜੋ ਹੋ ਰਿਹਾ ਹੈ, ਉਹ ਤਿੰਨ ਹਜ਼ਾਰ ਸਾਲ 'ਚ ਨਹੀਂ ਹੋਇਆ—
ਯੂ. ਪੀ. 'ਚ ਮਹਿਲਾਵਾਂ ਨਾਲ ਜਬਰ-ਜ਼ਨਾਹ ਹੋ ਰਿਹਾ ਹੈ। ਝਾਰਖੰਡ ਅਤੇ ਕਈ ਹੋਰ ਸੂਬਿਆਂ 'ਚ ਬੱਚੀਆਂ ਨਾਲ ਜਬਰ-ਜ਼ਨਾਹ ਹੋ ਰਹੇ ਹਨ ਪਰ ਪੀ. ਐੱਮ. ਮੋਦੀ ਇਕ ਸ਼ਬਦ ਨਹੀਂ ਬੋਲ ਸਕਦੇ। ਉਹ ਬੁਲੇਟ ਟਰੇਨ, ਹਵਾਈ ਜਹਾਜ਼, ਟਾਇਲੇਟ ਸਮੇਤ ਹਰ ਚੀਜ਼ 'ਤੇ ਬੋਲਦੇ ਹਨ ਪਰ ਮਹਿਲਾਵਾਂ 'ਤੇ ਨਹੀਂ। ਭਾਰਤ ਬਦਲਣ ਦੇ ਬਾਰੇ 'ਚ ਗੱਲ ਕਰਦੇ ਹਨ। 70 ਸਾਲ ਦੀ ਗੱਲ ਕਰਦੇ ਹਨ ਪਰ ਚਾਰ ਸਾਲ 'ਚ ਮਹਿਲਾਵਾਂ ਨਾਲ ਜੋ ਹੋਇਆ ਹੈ ਉਹ ਇਸ ਦੇਸ਼ 'ਚ 70 ਤਾਂ ਕਿਉਂ ਪਿਛਲੇ ਤਿੰਨ ਹਜ਼ਾਰ ਸਾਲ 'ਚ ਵੀ ਨਹੀਂ ਹੋਇਆ। 


Related News