ਕੇਂਦਰ ਨੇ ਜੰਮੂ-ਕਸ਼ਮੀਰ ਤੋਂ ਹਟਾਈਆਂ 10 CAPF ਕੰਪਨੀਆਂ, 9 ਮਹਾਰਾਸ਼ਟਰ ਰਵਾਨਾ

05/16/2020 6:36:24 PM

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲਾ ਨੇ ਜੰਮੂ-ਕਸ਼ਮੀਰ ਤੋਂ ਸੀ.ਏ.ਪੀ.ਐਫ. ਦੀਆਂ 10 ਕੰਪਨੀਆਂ ਨੂੰ ਹਟਾਉਣ ਅਤੇ ਅਜਿਹੀਆਂ ਨੌਂ ਇਕਾਈਆਂ ਨੂੰ ਮਹਾਰਾਸ਼ਟਰ ਭੇਜਣ ਦਾ ਸ਼ਨੀਵਾਰ ਨੂੰ ਆਦੇਸ਼ ਜਾਰੀ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਜੰਮੂ ਖੇਤਰ ਤੋਂ 1,000 ਤੋਂ ਜ਼ਿਆਦਾ ਜਵਾਨਾਂ ਦੀ 10 ਇਕਾਈਆਂ ਨੂੰ ਹਟਾਇਆ ਜਾ ਰਿਹਾ ਹੈ।

ਉਸ ਨੇ ਰੈਪਿਡ ਐਕਸ਼ਨ ਫੋਰਸ (ਆਰ.ਏ.ਐਫ.) ਦੀਆਂ ਚਾਰ, ਕੇਂਦਰੀ ਰਿਜ਼ਰਵ ਪੁਲਸ ਬਲ ਦੀ ਦੋ ਅਤੇ ਕੇਂਦਰੀ ਉਦਯੋਗਕ ਸੁਰੱਖਿਆ ਫੋਰਸ ਦੀਆਂ ਤਿੰਨ ਇਕਾਈਆਂ ਨੂੰ ਮਹਾਰਾਸ਼ਟਰ ਭੇਜਣ ਦਾ ਆਦੇਸ਼ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮਹਾਰਾਸ਼ਟਰ ਲਈ ਪੰਜ ਕੰਪਨੀਆਂ ਜੰਮੂ ਤੋਂ ਸੱਦੀਆਂ ਗਈਆਂ ਹਨ ਅਤੇ ਆਰ.ਏ.ਐਫ. ਦੀ ਮੁੰਬਈ ਸਥਿਤ ਇਕਾਈ ਤੋਂ ਚਾਰ ਕੰਪਨੀਆਂ ਨੂੰ ਤਾਇਨਾਤ ਕੀਤੇ ਜਾਣ ਦਾ ਆਦੇਸ਼ ਦਿੱਤਾ ਗਿਆ ਹੈ।

ਸੂਬੇ ਨੇ ਕੋਰੋਨਾ ਵਾਇਰਸ ਕਾਰਨ ਲਾਗੂ ਲਾਕਡਾਉਨ ਦੌਰਾਨ ਪੁਲਸ ਬਲ 'ਤੇ ਕੰਮ ਦੇ ਬਹੁਤ ਜ਼ਿਆਦਾ ਬੋਝ ਦਾ ਹਵਾਲਾ ਦਿੰਦੇ ਹੋਏ ਉਸ ਨੂੰ ਰਾਹਤ ਦੇਣ ਲਈ ਹਾਲ ਹੀ 'ਚ ਕੇਂਦਰੀ ਹਥਿਆਰਬੰਦ ਪੁਲਸ ਬਲ ਦੀਆਂ 20 ਕੰਪਨੀਆਂ ਨੂੰ ਤਾਇਨਾਤ ਕੀਤੇ ਜਾਣ ਦੀ ਮੰਗ ਕੀਤੀ ਸੀ।


Inder Prajapati

Content Editor

Related News