ਸਾਉਣੀ ਦੀਆਂ ਫਸਲਾਂ 'ਤੇ ਕੇਂਦਰ ਸਰਕਾਰ ਨੇ 50 ਫ਼ੀਸਦੀ ਤੋਂ ਜ਼ਿਆਦਾ ਵਧਾਈ MSP

Thursday, Jun 10, 2021 - 02:12 AM (IST)

ਸਾਉਣੀ ਦੀਆਂ ਫਸਲਾਂ 'ਤੇ ਕੇਂਦਰ ਸਰਕਾਰ ਨੇ 50 ਫ਼ੀਸਦੀ ਤੋਂ ਜ਼ਿਆਦਾ ਵਧਾਈ MSP

ਨਵੀਂ ਦਿੱਲੀ- ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ (9 ਜੂਨ) ਨੂੰ ਝੋਨੇ ਸਮੇਤ ਕਈ ਸਾਉਣੀ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) 'ਚ ਵਾਧੇ ਦਾ ਐਲਾਨ ਕੀਤਾ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ ਪਿਛਲੇ ਸਾਲ 1868 ਰੁਪਏ ਪ੍ਰਤੀ ਕੁਇੰਟਲ ਤੋਂ 72 ਰੁਪਏ ਵਧਾ ਕੇ 1940 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਖੇਤੀਬਾੜੀ ਮੰਤਰੀ ਤੋਮਰ ਨੇ ਨਵੀਂ ਦਿੱਲੀ 'ਚ ਕੀਤੀ ਇਕ ਪ੍ਰੈਸ ਕਾਨਫਰੰਸ 'ਚ ਇਸ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਭਲਾਈ ਦੇ ਲਈ ਪਿਛਲੇ 7 ਸਾਲਾਂ ਤੋਂ ਸਰਕਾਰ ਨੇ ਕਈ ਫੈਸਲੇ ਲਏ ਹਨ।

ਇਹ ਵੀ ਪੜ੍ਹੋ : ਬਸਪਾ ਤੇ ਹੋਰ ਪਾਰਟੀਆਂ ਨਾਲ ਗਠਜੋੜ ਬਾਰੇ ਅਕਾਲੀ ਦਲ ਦੀ ਗੱਲਬਾਤ ਅੰਤਿਮ ਪੜਾਅ ’ਤੇ : ਮਲੂਕਾ

ਤੋਮਰ ਨੇ ਕਿਹਾ ਕਿ ਇਸ ਸੀਜ਼ਨ ਚੌਲਾਂ ਦੀ ਖ਼ਰੀਦ ਤੋਂ 120 ਲੱਖ ਕਿਸਾਨਾਂ ਨੂੰ ਲਾਭ ਹੋਇਆ ਹੈ। ਡੀ.ਬੀ.ਟੀ. ਪ੍ਰਕਿਰਿਆ ਦੁਆਰਾ ਕਿਸਾਨ ਨੂੰ (ਚੌਲ ਅਤੇ ਬਾਜਰੇ) ਸਿੱਧੀ ਅਦਾਇਗੀ ਮਿਲੀ। ਤੋਮਰ ਨੇ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਨੇ ਬਾਜ਼ਾਰ ਸੈਸ਼ਨ 2021-22 ਦੇ ਲਈ ਸਾਉਣੀ ਦੀਆਂ ਫਸਲਾਂ 'ਤੇ ਐੱਮ. ਐੱਸ. ਪੀ. ਦੀ ਮਨਜ਼ੂਰੀ ਦੇ ਦਿੱਤੀ ਹੈ। ਸਾਉਣੀ ਦੀ ਫਸਲ 'ਤੇ ਐੱਮ. ਐੱਸ. ਪੀ. ਔਸਤ ਵਾਧਾ 50 ਫ਼ੀਸਦੀ ਤੋਂ ਉੱਪਰ ਹੈ। ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ 'ਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਕਾਸ਼ ਜਾਵੇਡਕਰ ਅਤੇ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਅੱਜ ਦੀ ਮੀਟਿੰਗ 'ਚ 3 ਅਹਿਮ ਫੈਸਲੇ ਲਏ ਗਏ ਹਨ।

ਇਹ ਵੀ ਪੜ੍ਹੋ :  ਖੇਤੀ ਕਾਨੂੰਨਾਂ ਬਾਰੇ ਗੱਲਬਾਤ ਕਰਨ ਤੋਂ ਇਨਕਾਰ ਕਰ ਕਿਸਾਨਾਂ ਦੇ ਜ਼ਖਮਾਂ ’ਤੇ ਲੂਣ ਨਾ ਛਿੜਕਣ ਤੋਮਰ : ਸੁਖਬੀਰ

1. ਸਾਉਣੀ ਦੀਆਂ ਫਸਲਾਂ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) 'ਚ ਵਾਧੇ ਦਾ ਐਲਾਨ।

2. ਰੇਲ ਦੇ ਸਫ਼ਰ ਨੂੰ ਸੁਰੱਖਿਅਤ ਬਣਾਉਣ ਲਈ ਰੇਲਵੇ ਨੂੰ 4 ਜੀ ਸਪੈਕਟ੍ਰਰਮ (700 ਮੈਗਾਹਰਟਜ਼ ਬੈਂਡ 'ਚ) ਅਲਾਟਮੈਂਟ ਹੁਣ ਤੱਕ ਉਹ 2ਜੀ ਸਪੈਕਟ੍ਰਮ 'ਤੇ ਕੰਮ ਕਰ ਰਹੀ ਹੈ। ਇਹ ਰੇਲਵੇ ਸੰਚਾਰ ਨੈੱਟਵਰਕ ਨੂੰ ਮਜ਼ਬੂਤ ਕਰਨ ਦੇ ਲਈ ਹੈ। ਵਧੇਰੇ ਸਪੈਕਟ੍ਰਮ ਅਲਾਟਮੈਂਟ ਦੇ ਨਾਲ ਪ੍ਰਭਾਵੀ ਸੰਚਾਰ ਅਤੇ ਸੰਕੇਤ ਦੇ ਸਕਰਾਤਮਕ ਪ੍ਰਭਾਵ ਪੈਣਗੇ। ਇਹ ਹਾਈ ਸਪੀਡ ਰੇਡੀਓ ਸੰਚਾਰ 'ਚ ਸਹਾਇਤਾ ਕਰਦਾ ਹੈ ਅਤੇ ਨਾਲ ਹੀ ਆਟੋਮੈਟਿਕ ਰੇਲ ਸੁਰੱਖਿਆ ਪ੍ਰਣਾਲੀ ਨੂੰ 5 ਸਾਲਾਂ ਦੀ ਮਿਆਦ ਅੰਦਰ ਪੂਰਾ ਕੀਤਾ ਜਾਣਾ ਹੈ।

3. ਤੇਲੰਗਾਨਾ 'ਚ ਖਾਦ ਫੈਕਟਰੀ ਨਾਲ ਸਬੰਧਤ ਤੀਜਾ ਫੈਸਲਾ ਲਿਆ ਗਿਆ ਹੈ, ਇਸ ਫੈਕਟਰੀ ਨੂੰ ਸਬਸਿਡੀ ਦੀ ਸਹੂਲਤ ਵੀ ਮਿਲੇਗੀ।

 

 

 


author

Bharat Thapa

Content Editor

Related News