ਕੋਰੋਨਾ ਦੇ ਨਵੇਂ ਵੇਰੀਐਂਟ ਨੂੰ ਲੈ ਕੇ ਵਿਦੇਸ਼ੀ ਯਾਤਰੀਆਂ ਲਈ ਕੇਂਦਰ ਸਰਕਾਰ ਨੇ ਜਾਰੀ ਕੀਤੀ ਨਵੀਂ ਗਾਈਡਲਾਈਨ
Sunday, Nov 28, 2021 - 10:12 PM (IST)
ਨੈਸ਼ਨਲ ਡੈਸਕ- ਦੱਖਣੀ ਅਫਰੀਕਾ ਵਿਚ ਕੋਰੋਨਾ ਦੇ ਨਵੇਂ ਵੇਰੀਐਂਟ ਤੋਂ ਬਾਅਦ ਭਾਰਤ ਸਰਕਾਰ ਅਲਰਟ ਹੋ ਗਈ ਹੈ। ਕੇਂਦਰ ਸਰਕਾਰ ਨੇ ਐਤਵਾਰ ਨੂੰ ਬਾਹਰ ਤੋਂ ਆਉਣ ਵਾਲੇ ਯਾਤਰੀਆਂ ਦੇ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਭਾਰਤ ਸਰਕਾਰ ਨੇ 12 ਦੇਸ਼ਾਂ ਦੇ ਯਾਤਰੀਆਂ ਦੇ ਲਈ ਨਿਰਦੇਸ਼ ਜਾਰੀ ਕਰ ਕਿਹਾ ਹੈ ਕਿ ਬਾਹਰ ਤੋਂ ਆਉਣ ਵਾਲੇ ਯਾਤਰੀਆਂ ਨੂੰ ਭਾਰਤ ਵਿਚ ਵੀ ਕੋਰੋਨਾ ਟੈਸਟ ਕਰਵਾਉਣਾ ਹੋਵੇਗਾ ਤੇ ਨੈਗੇਟਿਵ ਰਿਪੋਰਟ ਆਉਣ ਵਾਲਿਆਂ ਨੂੰ ਵੀ 14 ਦਿਨ ਦੇ ਲਈ ਕੁਆਰੰਟੀਨ ਰਹਿਣਾ ਹੋਵੇਗਾ।
ਇਹ ਖ਼ਬਰ ਪੜ੍ਹੋ- ਵਿਸ਼ਵ ਕੱਪ ਕੁਆਲੀਫਾਇੰਗ : 6 ਸ਼੍ਰੀਲੰਕਾਈ ਮਹਿਲਾ ਕ੍ਰਿਕਟਰ ਕੋਰੋਨਾ ਪਾਜ਼ੇਟਿਵ
ਇਸ ਦੇ ਨਾਲ ਹੀ ਇਕ ਹਫਤੇ ਤੋਂ ਬਾਅਦ ਫਿਰ ਟੈਸਟ ਕਰਵਾਉਣਾ ਹੋਵੇਗਾ। ਜਿਨ੍ਹਾਂ ਦੇਸ਼ਾਂ ਦੇ ਲਈ ਸਰਕਾਰ ਨੇ ਨਿਰਦੇਸ਼ ਜਾਰੀ ਕੀਤਾ ਹੈ, ਉਨ੍ਹਾਂ ਵਿਚ ਯੂਰਪ, ਦੱਖਣੀ ਅਫਰੀਕਾ, ਸਿੰਗਾਪੁਰ, ਹਾਂਗਕਾਂਗ, ਬ੍ਰਾਜ਼ੀਲ, ਬੋਤਸਵਾਨਾ, ਚੀਨ, ਨਿਊਜ਼ੀਲੈਂਡ, ਇਜ਼ਰਾਈਲ, ਜ਼ਿੰਬਾਬਵੇ, ਬੰਗਲਾਦੇਸ਼, ਮਾਰੀਸ਼ਸ ਸ਼ਾਮਲ ਹਨ। ਨਵੀਂ ਗਾਈਡਲਾਈਨ-1 ਦਸੰਬਰ ਤੋਂ ਲਾਗੂ ਹੋਵੇਗੀ।
ਇਹ ਖ਼ਬਰ ਪੜ੍ਹੋ- ਹਾਕੀ ਵਿਸ਼ਵ ਕੱਪ ਜੂਨੀਅਰ : ਅਰਜਨਟੀਨਾ ਤੋਂ ਹਾਰ ਕੇ ਪਾਕਿ ਬਾਹਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।