ਕੇਂਦਰ ਸਰਕਾਰ ਨੇ ਅਰੁਣਾਚਲ, ਨਾਗਾਲੈਂਡ ਦੇ ਕੁਝ ਹਿੱਸਿਆਂ ''ਚ 6 ਮਹੀਨੇ ਲਈ ਵਧਾਇਆ AFSPA

09/27/2023 11:08:05 AM

ਨਵੀਂ ਦਿੱਲੀ (ਭਾਸ਼ਾ)- ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ ਦੇ ਕੁਝ ਹਿੱਸਿਆਂ ਵਿਚ ਮੰਗਲਵਾਰ ਨੂੰ ਹਥਿਆਰਬੰਦ ਬਲ (ਵਿਸ਼ੇਸ਼ ਸ਼ਕਤੀਆਂ) ਐਕਟ (ਅਫਸਪਾ) ਦੀ ਮਿਆਦ 1 ਅਕਤੂਬਰ ਤੋਂ ਅਗਲੇ 6 ਮਹੀਨਿਆਂ ਲਈ ਵਧਾ ਦਿੱਤੀ ਗਈ। ਅਫਸਪਾ (AFSPA) ਅਸ਼ਾਂਤ ਖੇਤਰਾਂ ਵਿਚ ਤਾਇਨਾਤ ਹਥਿਆਰਬੰਦ ਬਲਾਂ ਦੇ ਕਰਮਚਾਰੀਆਂ ਨੂੰ 'ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ' ਲਈ ਜ਼ਰੂਰੀ ਸਮਝੇ ਜਾਣ 'ਤੇ ਤਲਾਸ਼ੀ ਲੈਣ, ਗ੍ਰਿਫ਼ਤਾਰ ਕਰਨ ਅਤੇ ਗੋਲੀ ਚਲਾਉਣ ਲਈ ਵਿਆਪਕ ਸ਼ਕਤੀਆਂ ਪ੍ਰਦਾਨ ਕਰਦਾ ਹੈ। ਅਫਸਪਾ ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ ਦੇ ਕੁਝ ਜ਼ਿਲ੍ਹਿਆਂ ਅਤੇ ਪੁਲਸ ਸਟੇਸ਼ਨ ਖੇਤਰਾਂ ਵਿਚ ਕਈ ਸਾਲਾਂ ਤੋਂ ਲਾਗੂ ਹੈ ਅਤੇ ਸਮੇਂ-ਸਮੇਂ 'ਤੇ ਇਸ ਦੀ ਮਿਆਦ ਵਧਾਈ ਜਾਂਦੀ ਹੈ। ਕੇਂਦਰੀ ਗ੍ਰਹਿ ਮੰਤਰਾਲਾ ਨੇ ਇਕ ਨੋਟੀਫਿਕੇਸ਼ਨ ਵਿਚ ਕਿਹਾ ਕਿ ਕੇਂਦਰ ਸਰਕਾਰ ਨੇ 24 ਮਾਰਚ 2023 ਨੂੰ ਜਾਰੀ ਇਕ ਨੋਟੀਫਿਕੇਸ਼ਨ ਰਾਹੀਂ ਆਰਮਡ ਫੋਰਸਿਜ਼ (ਵਿਸ਼ੇਸ਼ ਸ਼ਕਤੀਆਂ) ਐਕਟ, 1958 (1958 ਦਾ 28) ਦੀ ਧਾਰਾ 3 ਦੁਆਰਾ ਪ੍ਰਦਾਨ ਕੀਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ 24 ਮਾਰਚ 2023 ਨੂੰ ਜਾਰੀ ਇਕ ਨੋਟੀਫਿਕੇਸ਼ਨ ਦੇ ਮਾਧਿਅਮ ਨਾਲ ਅਰੁਣਾਚਲ ਪ੍ਰਦੇਸ਼ ਦੇ ਤਿਰਪ, ਚਾਂਗਲਾਂਗ ਅਤੇ ਲੋਂਗਡਿੰਗ ਜ਼ਿਲ੍ਹਿਆਂ ਅਤੇ ਆਸਾਮ ਰਾਜ ਦੀ ਸਰਹੱਦ ਨਾਲ ਲੱਗਦੇ ਅਰੁਣਾਚਲ ਪ੍ਰਦੇਸ਼ ਦੇ ਨਾਮਸਾਈ ਜ਼ਿਲ੍ਹੇ ਦੇ ਨਾਮਸਾਈ, ਮਹਾਦੇਵਪੁਰ ਅਤੇ ਚੌਖਮ ਥਾਣਾ ਖੇਤਰਾਂ ਨੂੰ 'ਅਸ਼ਾਂਤ ਖੇਤਰ' ਘੋਸ਼ਿਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ : AC ਲਗਾ ਕੇ ਸੌਂ ਗਿਆ ਡਾਕਟਰ, ਨਿੱਜੀ ਕਲੀਨਿਕ 'ਚ ਦਾਖ਼ਲ 2 ਨਵਜਨਮੇ ਬੱਚਿਆਂ ਨਾਲ ਵਾਪਰਿਆ ਭਾਣਾ

ਮੰਤਰਾਲਾ ਅਨੁਸਾਰ, ਅਰੁਣਾਚਲ ਪ੍ਰਦੇਸ਼ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਦੀ ਮੁੜ ਤੋਂ ਸਮੀਖਿਆ ਕੀਤੀ ਗਈ ਹੈ। ਉਸ ਨੇ ਕਿਹਾ,''ਇਸ ਲਈ ਹੁਣ ਅਰੁਣਾਚਲ ਪ੍ਰਦੇਸ਼ ਦੇ ਤਿਰਪ, ਚਾਂਗਲਾਂਗ ਅਤੇ ਲੋਂਗਡਿੰਗ ਜ਼ਿਲ੍ਹਿਆਂ ਅਤੇ ਆਸਾਮ ਦੀ ਸਰਹੱਦ ਨਾਲ ਲੱਗਦੇ ਅਰੁਣਾਚਲ ਪ੍ਰਦੇਸ਼ ਦੇ ਨਾਮਸਾਈ ਜ਼ਿਲ੍ਹੇ ਦੇ ਨਾਮਸਾਈ, ਮਹਾਦੇਵਪੁਰ ਅਤੇ ਚੌਖਮ ਪੁਲਸ ਥਾਣਾ ਖੇਤਰਾਂ ਨੂੰ ਹਥਿਆਰਬੰਦ ਬਲ (ਵਿਸ਼ੇਸ਼ ਸ਼ਕਤੀਆਂ) ਐਕਟ, 1958 ਦੀ ਇਕ ਅਕਤੂਬਰ 2023 ਤੋਂ ਅਗਲੇ 6 ਮਹੀਨਿਆਂ ਲਈ ਜਾਂ ਆਦੇਸ਼ ਜਦੋਂ ਤੱਕ ਵਾਪਸ ਨਹੀਂ ਲਿਆ ਜਾਂਦਾ, ਉਦੋਂ ਤੱਕ 'ਅਸ਼ਾਂਤ ਖੇਤਰ' ਐਲਾਨ ਕੀਤਾ ਜਾਂਦਾ ਹੈ।'' ਇਕ ਵੱਖ ਨੋਟੀਫਿਕੇਸ਼ਨ 'ਚ ਗ੍ਰਹਿ ਮੰਤਰਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ 24 ਮਾਰਚ 2023 ਨੂੰ ਇਕ ਨੋਟੀਫਿਕੇਸ਼ਨ ਦੇ ਮਾਧਿਅਮ ਨਾਲ ਨਾਗਾਲੈਂਡ ਦੇ 8 ਜ਼ਿਲ੍ਹਿਆਂ ਅਤੇ 5 ਹੋਰ ਜ਼ਿਲ੍ਹਿਆਂ ਦੇ 21 ਥਾਣਾ ਖੇਤਰਾਂ ਨੂੰ ਇਕ ਅਪ੍ਰੈਲ 2023 ਤੋਂ 6 ਮਹੀਨਿਆਂ ਦੀ ਮਿਆਦ ਲਈ ਅਸ਼ਾਂਤ ਖੇਤਰ ਐਲਾਨ ਕੀਤਾ ਸੀ। ਮੰਤਰਾਲਾ ਅਨੁਸਾਰ ਨਾਗਾਲੈਂਡ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਦੀ ਮੁੜ ਸਮੀਖਿਆ ਕੀਤੀ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


DIsha

Content Editor

Related News