ਕੇਂਦਰ ਨੇ ਸਾਰੀਆਂ ਏਜੰਸੀਆਂ ਨੂੰ ਮੇਰੇ ਖਿਲਾਫ਼ ਉਤਾਰ ਦਿੱਤਾ, ਜਿਵੇਂ ਮੈਂ ਅੱਤਵਾਦੀ ਹੋਵਾਂ: ਕੇਜਰੀਵਾਲ

Thursday, Feb 08, 2024 - 05:36 PM (IST)

ਕੇਂਦਰ ਨੇ ਸਾਰੀਆਂ ਏਜੰਸੀਆਂ ਨੂੰ ਮੇਰੇ ਖਿਲਾਫ਼ ਉਤਾਰ ਦਿੱਤਾ, ਜਿਵੇਂ ਮੈਂ ਅੱਤਵਾਦੀ ਹੋਵਾਂ: ਕੇਜਰੀਵਾਲ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਯਾਨੀ ਕਿ ਅੱਜ ਭਾਜਪਾ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਦੋਸ਼ ਲਾਇਆ ਕਿ ਉਹ ਸਾਰੀਆਂ ਏਜੰਸੀਆਂ ਨੂੰ ਮੇਰੇ ਖਿਲਾਫ਼ ਉਤਾਰ ਰਹੀ ਹੈ, ਜਿਵੇਂ ਕਿ ਮੈਂ ਸਭ ਤੋਂ ਵੱਡਾ ਅੱਤਵਾਦੀ ਹੋਵਾਂ। ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਮੁੱਖ ਮੰਤਰੀ ਕੇਜਰੀਵਾਲ ਨੇ ਇੱਥੇ ਦੁਆਰਕਾ 'ਚ ਇਕ ਸਕੂਲ ਦਾ ਨੀਂਹ ਪੱਥਰ ਰੱਖਣ ਮਗਰੋਂ ਇਹ ਗੱਲ ਆਖੀ। 

ਇਹ ਵੀ ਪੜ੍ਹੋ- ਰਾਹੁਲ ਗਾਂਧੀ ਦਾ ਦਾਅਵਾ- ਝੂਠ ਬੋਲਦੇ ਹਨ PM ਮੋਦੀ, OBC ਪਰਿਵਾਰ 'ਚ ਨਹੀਂ ਹੋਏ ਪੈਦਾ

 

ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਦਿੱਲੀ 'ਚ ਸਭ ਕੁਝ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਕੇਜਰੀਵਾਲ ਮੁਤਾਬਕ ਅਸੀਂ ਦਿੱਲੀ 'ਚ ਲੋਕਾਂ ਨੂੰ ਘਰ ਤੱਕ ਰਾਸ਼ਨ ਪਹੁੰਚਾਉਣ ਦੀ ਸੇਵਾ ਦੇਣਾ ਚਾਹੁੰਦੇ ਸੀ ਪਰ ਕੇਂਦਰ ਨੇ ਇਸ ਨੂੰ ਰੋਕ ਦਿੱਤਾ ਪਰ ਭਗਵਾਨ ਦੀ ਕ੍ਰਿਪਾ ਨਾਲ ਅਸੀਂ ਪੰਜਾਬ ਵਿਚ ਸਰਕਾਰ ਬਣਾਈ। ਸ਼ਨੀਵਾਰ ਨੂੰ ਮੈਂ ਪੰਜਾਬ ਵਿਚ ਰਹਾਂਗਾ, ਜਿੱਥੇ ਅਸੀਂ ਹਰ ਘਰ ਤੱਕ ਰਾਸ਼ਨ ਪਹੁੰਚਾਉਣ ਦੀ ਸਕੀਮ ਸ਼ੁਰੂ ਕਰਾਂਗੇ। 

ਇਹ ਵੀ ਪੜ੍ਹੋ- ਜਦੋਂ ਵੀ ਲੋਕਤੰਤਰ ਦੀ ਚਰਚਾ ਹੋਵੇਗੀ ਮਨਮੋਹਨ ਸਿੰਘ ਦੇ ਯੋਗਦਾਨ ਨੂੰ ਯਾਦ ਕੀਤਾ ਜਾਵੇਗਾ: PM ਮੋਦੀ

ਕੇਜਰੀਵਾਲ ਮੁਤਾਬਕ ਤੁਸੀਂ ਅਖ਼ਬਾਰਾਂ 'ਚ ਪੜ੍ਹਦੇ ਹੋਵੋਗੇ ਕਿ ਕੇਜਰੀਵਾਲ ਨੂੰ ਈਡੀ ਦਾ ਨੋਟਿਸ, ਸੀ. ਬੀ. ਆਈ. ਦਾ ਨੋਟਿਸ, ਦਿੱਲੀ ਪੁਲਸ ਦਾ ਨੋਟਿਸ ਮਿਲਿਆ ਹੈ। ਸਾਰੀਆਂ ਏਜੰਸੀਆਂ ਨੂੰ ਮੇਰੇ ਖਿਲਾਫ਼ ਤਾਇਨਾਤ ਕਰ ਦਿੱਤਾ ਹੈ, ਜਿਵੇਂ ਕਿ ਮੈਂ ਸਭ ਤੋਂ ਵੱਡਾ ਅੱਤਵਾਦੀ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਭ੍ਰਿਸ਼ਟ ਦੱਸਿਆ ਜਾ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਉਹ ਕਹਿੰਦੇ ਹਨ, ਮੈਂ ਚੋਰ ਹਾਂ। ਤੁਸੀਂ ਮੈਨੂੰ ਦੱਸੋ, ਕੀ ਕੋਈ ਵਿਅਕਤੀ ਜੋ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿੰਦਾ ਹੈ, ਕੀ ਲੋਕਾਂ ਨੂੰ ਮੁਫਤ ਸਹੂਲਤਾਂ ਦੇਣ ਵਾਲਾ ਚੋਰ ਹੈ ਜਾਂ ਸਭ ਕੁਝ ਮਹਿੰਗਾ ਕਰਨ ਵਾਲਾ?

ਇਹ ਵੀ ਪੜ੍ਹੋ-  ਵਿਰੋਧ ਪ੍ਰਦਰਸ਼ਨ ਕਾਰਨ ਦਿੱਲੀ-ਨੋਇਡਾ ਸਰਹੱਦ 'ਤੇ ਭਾਰੀ ਜਾਮ, ਪੁਲਸ ਨੇ ਲਾਏ ਬੈਰੀਕੇਡਜ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News