ਲੱਦਾਖ ਨੂੰ ਸੂਬੇ ਦਾ ਦਰਜਾ ਦੇਣ ’ਤੇ ਚਰਚਾ ਲਈ ਕੇਂਦਰ ਤਿਆਰ

Tuesday, Feb 20, 2024 - 11:20 AM (IST)

ਲੱਦਾਖ ਨੂੰ ਸੂਬੇ ਦਾ ਦਰਜਾ ਦੇਣ ’ਤੇ ਚਰਚਾ ਲਈ ਕੇਂਦਰ ਤਿਆਰ

ਨਵੀਂ ਦਿੱਲੀ (ਭਾਸ਼ਾ)- ਕੇਂਦਰ ਲੱਦਾਖ ਨੂੰ ਸੂਬੇ ਦਾ ਦਰਜਾ ਦੇਣ ਅਤੇ ਇਸ ਨੂੰ ਸੰਵਿਧਾਨ ਦੀ ਛੇਵੀਂ ਅਨੁਸੂਚੀ ਵਿਚ ਸ਼ਾਮਲ ਕਰਨ ਅਤੇ ਕਾਫੀ ਉਚਾਈ ’ਤੇ ਸਥਿਤ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਵਿਸ਼ੇਸ਼ ਲੋਕ ਸੇਵਾ ਕਮਿਸ਼ਨ ਦੇ ਗਠਨ ਨੂੰ ਸ਼ਾਮਲ ਕਰਨ ਦੀਆਂ ਮੰਗਾਂ ’ਤੇ ਚਰਚਾ ਕਰਨ ਲਈ ਸਹਿਮਤ ਹੋ ਗਿਆ ਹੈ। ਲੱਦਾਖ ਦੇ ਸੰਗਠਨਾਂ ਦੀ ਨੁਮਾਇੰਦਗੀ ਕਰਨ ਵਾਲੀ ਸਿਖਰ ਸੰਸਥਾ ਲੇਹ (ਏ.ਬੀ.ਐੱਲ) ਅਤੇ ਕਾਰਗਿਲ ਡੈਮੋਕ੍ਰੇਟਿਕ ਅਲਾਇੰਸ (ਕੇ.ਡੀ.ਏ.) ਦੇ 14 ਮੈਂਬਰੀ ਵਫਦ ਅਤੇ ਗ੍ਰਹਿ ਰਾਜ ਮੰਤਰੀ ਨਿੱਤਿਆ ਨੰਦ ਰਾਏ ਦੀ ਪ੍ਰਧਾਨਗੀ ’ਚ ਗਠਿਤ ਉੱਚ-ਸ਼ਕਤੀਸ਼ਾਲੀ ਕਮੇਟੀ ਦੀ ਮੀਟਿੰਗ ’ਚ ਇਹ ਸਹਿਮਤੀ ਬਣੀ। ਏਬੀਐੱਲ ਅਤੇ ਕੇਡੀਏ ਵਲੋਂ ਜਾਰੀ ਇਕ ਸਾਂਝੀ ਪ੍ਰੈੱਸ ਕਾਨਫਰੰਸ 'ਚ ਕਿਹਾ ਗਿਆ,''ਬੈਠਕ 'ਚ ਸਾਡੀਆਂ ਮੁੱਖ ਮੰਗਾਂ 'ਤੇ ਚਰਚਾ ਕਰਨ ਦਾ ਫ਼ੈਸਲਾ ਲਿਆ ਗਿਆ, ਜਿਨ੍ਹਾਂ 'ਚ ਲੱਦਾਖ ਲਈ ਰਾਜ ਦਾ ਦਰਜਾ, ਇਸ ਨੂੰ ਸੰਵਿਧਾਨ ਦੀ 6ਵੀਂ ਅਨੁਸੂਚੀ 'ਚ ਸ਼ਾਮਲ ਕਰਨਾ ਅਤੇ 24 ਫਰਵਰੀ ਨੂੰ ਲੱਦਾਖ ਲਈ ਵਿਸ਼ੇਸ਼ ਲੋਕ ਸੇਵਾ ਕਮਿਸ਼ਨ ਦੇ ਗਠਨ ਦੀ ਮੰਗ ਸ਼ਾਮਲ ਹੈ।

ਇਹ ਵੀ ਪੜ੍ਹੋ : 'ਦੁਨੀਆ ਜਾਣਦੀ ਹੈ ਆਏਗਾ ਤਾਂ ਮੋਦੀ ਹੀ', PM ਨੂੰ ਹੁਣ ਤੋਂ ਹੀ ਮਿਲ ਰਹੇ ਵਿਦੇਸ਼ਾਂ ਤੋਂ ਜੁਲਾਈ-ਅਗਸਤ ਦੇ ਸੱਦੇ

ਲੱਦਾਖ ਦੇ ਦੋਵੇਂ ਸੰਗਠਨਾਂ ਨੇ ਇਸ ਮਹੱਤਵਪੂਰਨ ਘਟਨਾਕ੍ਰਮ ਦੇ ਮੱਦੇਨਜ਼ਰ ਮੰਗਲਵਾਰ ਤੋਂ ਭੁੱਖ ਹੜਤਾਲ ਕਰਨ ਦੀ ਆਪਣੀ ਯੋਜਨਾ ਫਿਲਹਾਲ ਰੱਦ ਕਰਨ ਦਾ ਫ਼ੈਸਲਾ ਕੀਤਾ। ਬੈਠਕ 'ਚ ਮੰਗਾਂ 'ਤੇ ਵਿਚਾਰ ਕਰਨ ਦੀ ਕਵਾਇਦ ਨੂੰ ਅੱਗੇ ਵਧਾਉਣ ਲਈ ਇਕ ਸੰਯੁਕਤ ਸਬ-ਕਮੇਟੀ ਗਠਿਤ ਕਰਨ ਦਾ ਫ਼ੈਸਲਾ ਲਿਆ ਗਿਆ। ਬਿਆਨ 'ਚ ਕਿਹਾ ਗਿਆ,''ਅਸੀਂ ਕੁਝ ਮੈਂਬਰਾਂ ਨਾਲ ਸਬ-ਕਮੇਟੀ ਦਾ ਗਠਨ ਕੀਤਾ ਹੈ, ਜਿਨ੍ਹਾਂ 'ਚ ਏਬੀਐੱਲ ਦਾ ਪ੍ਰਤੀਨਿਧੀਤੱਵ ਕਰਨ ਵਾਲੇ ਧੁਪਸਤਾਨ ਛੇਵਾਂ, ਚੇਰਿੰਗ ਦੋਰਜੇ ਲਾਕਰੂਕ ਅਤੇ ਨਵਾਂਗ ਰਿਗਜਿਨ ਜੋਰਾ ਤੋਂ ਇਲਾਵਾ ਕੇਡੀਏ ਦਾ ਪ੍ਰਤੀਨਿਧੀਤੱਵ ਕਰਨ ਵਾਲੇ ਕਮਰ ਅਲੀ, ਅਖੂਨ, ਅਸਗਰ ਅਲੀ ਕਰਬਲਾਈ ਅਤੇ ਸੱਜਾਦ ਕਾਰਗਿਲੀ ਸ਼ਾਮਲ ਹਨ।'' ਦੋਹਾਂ ਸੰਗਠਨਾਂ ਨੇ ਸਬ ਕਮੇਟੀ ਦੇ ਸਾਰੇ ਮੈਂਬਰ ਦਿੱਲੀ 'ਚ ਹਨ ਅਤੇ ਅਸੀਂ ਅਗਲੀ ਬੈਠਕ 'ਚ ਸਾਰਥਕ ਚਰਚਾ ਦੀ ਉਮੀਦ ਕਰਦੇ ਹਾਂ। ਵਫ਼ਦ ਦੀਆਂ ਹੋਰ ਮੰਗਾਂ 'ਚ 2 ਲੋਕ ਸਭਾ ਸੀਟਾਂ (ਇਕ ਕਾਰਗਿਲ ਲਈ ਇਕ ਇਕ ਲੇਹ ਲਈ), ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਾਸੀਆਂ ਲਈ ਰੁਜ਼ਗਾਰ ਦੇ ਮੌਕੇ ਵੀ ਸ਼ਾਮਲ ਹਨ। ਲੱਦਾਖ 'ਚ ਫਿਲਹਾਲ ਸਿਰਫ਼ ਇਕ ਲੋਕ ਸਭਾ ਖੇਤਰ ਹੈ। ਲੱਦਾਖ 'ਚ ਕੋਈ ਵਿਧਾਨ ਸਭਾ ਖੇਤਰ ਨਹੀਂ ਹੈ ਅਤੇ ਪਹਿਲੇ ਜੰਮੂ ਕਸ਼ਮੀਰ ਦਾ ਹਿੱਸਾ ਸੀ। ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਸੰਵਿਧਾਨ ਦੀ ਧਾਰਾ 370 ਦੇ ਉਪਬੰਧਾਂ ਨੂੰ 5 ਅਗਸਤ 2019 ਨੂੰ ਰੱਦ ਕਰ ਦਿੱਤ ਗਿਆ ਸੀ ਅਤੇ ਸਾਬਕਾ ਰਾਜ ਨੂੰ ਜੰਮੂ ਕਸ਼ਮੀਰ ਅਤੇ ਲੱਦਾਖ ਦੇ ਰੂਪ 'ਚ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੰਡ ਦਿੱਤਾ ਗਿਆ ਸੀ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e

 


author

DIsha

Content Editor

Related News