ਸੁਨੀਤਾ ਵਿਲੀਅਮਜ਼ ਦੇ ਧਰਤੀ ''ਤੇ ਪਰਤਣ ਦੀ ਖੁਸ਼ੀ ''ਚ ਜੱਦੀ ਪਿੰਡ ''ਚ ਜਸ਼ਨ ਦਾ ਮਾਹੌਲ
Wednesday, Mar 19, 2025 - 02:46 PM (IST)

ਮੇਹਸਾਣਾ- ਨਾਸਾ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੀ ਧਰਤੀ 'ਤੇ ਸੁਰੱਖਿਅਤ ਵਾਪਸੀ ਦੀ ਖੁਸ਼ੀ ਗੁਜਰਾਤ ਦੇ ਮੇਹਸਾਣਾ ਜ਼ਿਲ੍ਹੇ ਵਿਚ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਝੂਲਾਸਨ 'ਚ ਜਸ਼ਨ ਮਨਾਇਆ ਗਿਆ। ਇਸ ਦੌਰਾਨ ਪਿੰਡ ਦੇ ਇਕ ਸਰਕਾਰੀ ਸਕੂਲ ਵਿਚ ਵਿਦਿਆਰਥੀਆਂ ਸਮੇਤ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ। ਜਿਵੇਂ ਹੀ ਪੁਲਾੜ ਯਾਤਰੀ ਵਿਲੀਅਮਜ਼ ਅਤੇ ਬੁਚ ਵਿਲਮੋਰ ਨੂੰ ਲੈ ਕੇ ਸਪੇਸਐਕਸ ਦਾ ਯਾਨ ਅਮਰੀਕਾ ਦੇ ਫਲੋਰੀਡਾ ਤੱਟ ਕੋਲ ਉਤਰਿਆ। ਪਿੰਡ ਦੇ ਲੋਕ ਖੁਸ਼ੀ ਨਾਲ ਝੂਮ ਉੱਠੇ, ਆਤਿਸ਼ਬਾਜ਼ੀ ਕੀਤੀ ਗਈ। ਨੱਚਣ ਲੱਗੇ ਅਤੇ ਮੰਦਰ ਕੰਪਲੈਕਸ ਵਿਚ ਹਰ-ਹਰ ਮਹਾਦੇਵ ਦੇ ਜੈਕਾਰੇ ਲਾਉਣ ਲੱਗੇ।
ਵਿਲੀਅਮਜ਼ ਦੀ ਸੁਰੱਖਿਅਤ ਵਾਪਸੀ ਲਈ ਪਿੰਡ ਵਾਸੀਆਂ ਨੇ ਇਕ ਹਵਨ ਕੀਤਾ ਸੀ। ਇਸ ਮੌਕੇ ਜਸ਼ਨ ਮਨਾਉਣ ਲਈ ਸਾਰੇ ਵਿਦਿਆਰਥੀ ਸਵੇਰੇ ਕਰੀਬ ਸਾਢੇ 9 ਵਜੇ ਸਰਕਾਰੀ ਸਕੂਲ ਵਿਚ ਇਕੱਠਾ ਹੋਏ। ਉਨ੍ਹਾਂ ਨੇ ਰਿਵਾਇਤੀ ਗੁਜਰਾਤੀ ਲੋਕ ਨ੍ਰਿਤ ਗਰਬਾ ਕੀਤਾ। ਵਿਦਿਆਰਥੀਆਂ ਨਾਲ ਵੱਡੀ ਗਿਣਤੀ ਵਿਚ ਪਿੰਡ ਵਾਸੀ ਵੀ ਸ਼ਾਮਲ ਹੋਏ। ਸਕੂਲ ਦੇ ਇਕ ਅਧਿਆਪਕ ਨੇ ਕਿਹਾ ਕਿ ਜਦੋਂ ਸੁਨੀਤਾ ਵਿਲੀਅਮਜ਼ ਪਿਛਲੇ ਸਾਲ 5 ਜੂਨ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ਲਈ ਰਵਾਨਾ ਹੋਈ ਅਤੇ ਉਨ੍ਹਾਂ ਦੇ ਮਿਸ਼ਨ ਵਿਚ ਦੇਰੀ ਹੋਈ ਤਾਂ ਅਸੀਂ 27 ਜੂਨ ਨੂੰ ਇੱਥੇ ਇਕ ਅਖੰਡ ਜੋਤੀ ਜਗਾਈ ਅਤੇ ਉਨ੍ਹਾਂ ਲਈ ਪ੍ਰਾਰਥਨਾ ਕਰਦੇ ਹੋਏ ਡੋਲਾ ਮਾਤਾ ਮੰਦਰ ਤੱਕ ਅਖੰਡ ਜੋਤ ਲੈ ਕੇ ਜਲੂਸ ਕੱਢਿਆ। ਹੁਣ ਦੇਵੀ ਮਾਂ ਨੇ ਵਿਲੀਅਮਜ਼ ਦੀ ਸੁਰੱਖਿਅਤ ਵਾਪਸੀ ਕੀਤੀ ਹੈ।