'ਨਵੀਂ ਨੌਕਰੀ ਮਿਲਣ 'ਤੇ ਮਨਾਇਆ ਜਸ਼ਨ', ਦੋਸਤ ਨੇ ਭਰਾ ਨਾਲ ਮਿਲ ਕੇ ਸਾਫਟਵੇਅਰ ਇੰਜੀਨੀਅਰ ਨਾਲ ਕੀਤਾ ਗੈਂਗਰੇਪ

Wednesday, Jul 31, 2024 - 07:51 AM (IST)

'ਨਵੀਂ ਨੌਕਰੀ ਮਿਲਣ 'ਤੇ ਮਨਾਇਆ ਜਸ਼ਨ', ਦੋਸਤ ਨੇ ਭਰਾ ਨਾਲ ਮਿਲ ਕੇ ਸਾਫਟਵੇਅਰ ਇੰਜੀਨੀਅਰ ਨਾਲ ਕੀਤਾ ਗੈਂਗਰੇਪ

ਨੈਸ਼ਨਲ ਡੈਸਕ : ਹੈਦਰਾਬਾਦ 'ਚ 24 ਸਾਲਾ ਸਾਫਟਵੇਅਰ ਇੰਜੀਨੀਅਰ ਲੜਕੀ ਨਾਲ ਉਸ ਦੇ ਬਚਪਨ ਦੇ ਦੋਸਤ ਸਮੇਤ ਦੋ ਵਿਅਕਤੀਆਂ ਨੇ ਕਥਿਤ ਤੌਰ 'ਤੇ ਸਮੂਹਿਕ ਜਬਰ-ਜਿਨਾਹ ਕੀਤਾ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਲੜਕੀ ਨੇ ਦੱਸਿਆ ਕਿ ਸੋਮਵਾਰ ਰਾਤ ਉਸ ਦਾ ਬਚਪਨ ਦਾ ਦੋਸਤ ਉਸ ਨੂੰ ਨਵੀਂ ਨੌਕਰੀ ਮਿਲਣ ਦਾ ਜਸ਼ਨ ਮਨਾਉਣਾ ਚਾਹੁੰਦਾ ਸੀ ਅਤੇ ਦੋਵੇਂ ਵਨਸਥਲੀਪੁਰਮ ਦੇ ਇਕ ਰੈਸਟੋਰੈਂਟ-ਕਮ-ਬਾਰ 'ਚ ਗਏ ਅਤੇ ਉਥੇ ਸ਼ਰਾਬ ਪੀਤੀ।

ਉਸ ਨੇ ਦੱਸਿਆ ਹੈ ਕਿ ਉਹ ਵਿਅਕਤੀ ਉਸ ਨੂੰ ਰੈਸਟੋਰੈਂਟ ਦੇ ਇਕ ਕਮਰੇ ਵਿਚ ਲੈ ਗਿਆ ਅਤੇ ਨਸ਼ੇ ਦੀ ਹਾਲਤ ਵਿਚ ਉਸ ਨਾਲ ਜਬਰ-ਜਿਨਾਹ ਕੀਤਾ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਦੀ ਸਹੇਲੀ ਦਾ ਚਚੇਰਾ ਭਰਾ ਵੀ ਕਮਰੇ ਵਿਚ ਦਾਖਲ ਹੋ ਗਿਆ ਅਤੇ ਉਸ ਨਾਲ ਜਬਰ-ਜਿਨਾਹ ਕੀਤਾ। ਲੜਕੀ ਦਾ ਇਹ ਦੋਸਤ ਸਕੂਲ ਵਿਚ ਉਸ ਦਾ ਜਮਾਤੀ ਵੀ ਸੀ।

ਇਹ ਵੀ ਪੜ੍ਹੋ : ਰਾਂਚੀ 'ਚ ਦਰਦਨਾਕ ਹਾਦਸਾ; ਅਸਮਾਨੀ ਬਿਜਲੀ ਡਿੱਗਣ ਨਾਲ 4 ਲੋਕਾਂ ਦੀ ਮੌਤ, ਕਈ ਝੁਲਸੇ

ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਇਸ ਤੋਂ ਬਾਅਦ ਦੋਵੇਂ ਵਿਅਕਤੀ ਉਥੋਂ ਚਲੇ ਗਏ ਅਤੇ ਔਰਤ ਨੇ ਆਪਣੇ ਭਰਾ ਨੂੰ ਫੋਨ ਕਰਕੇ ਇਸ ਦੀ ਸੂਚਨਾ ਦਿੱਤੀ। ਪੁਲਸ ਨੇ ਲੜਕੀ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਉਸ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਭੇਜ ਦਿੱਤਾ ਹੈ। ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News