EVM ਅਤੇ VVPAT ਦੀ ਸੁਰੱਖਿਆ ਨੂੰ ਲੈ ਕੇ ਚੋਣ ਕਮਿਸ਼ਨ ਨੇ ਕੀਤਾ ਇਹ ਉਪਰਾਲਾ

Saturday, Sep 21, 2019 - 05:15 PM (IST)

EVM ਅਤੇ VVPAT ਦੀ ਸੁਰੱਖਿਆ ਨੂੰ ਲੈ ਕੇ ਚੋਣ ਕਮਿਸ਼ਨ ਨੇ ਕੀਤਾ ਇਹ ਉਪਰਾਲਾ

ਨਵੀਂ ਦਿੱਲੀ—ਮਹਾਰਾਸ਼ਟਰ ਅਤੇ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰਦੇ ਹੋਏ ਮੁੱਖ ਚੋਣ ਕਮਿਸ਼ਨ ਸੁਨੀਲ ਅਰੋੜਾ ਨੇ ਕਿਹਾ ਹੈ ਕਿ ਈ. ਵੀ. ਐੱਮ. ਅਤੇ ਵੀ. ਵੀ. ਪੈਟ ਦੀ ਸੁਰੱਖਿਆ ਲਈ ਸਖਤ ਇੰਤਜ਼ਾਮ ਕਰ ਦਿੱਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਈ. ਵੀ. ਐੱਮ ਅਤੇ ਵੀ. ਵੀ. ਪੈਟ ਦੀ ਸੁਰੱਖਿਆ ਲਈ ਡਬਲ ਲਾਕ ਸਿਸਟਮ ਦੀ ਵਰਤੋਂ ਕੀਤੀ ਜਾਵੇਗੀ। ਈ. ਵੀ. ਐੱਮ ਨੂੰ ਜ਼ਿਲਾ ਦਫਤਰ 'ਚ ਜ਼ਿਲਾ ਚੋਣ ਅਧਿਕਾਰੀ ਅਤੇ ਡਿਪਟੀ ਜ਼ਿਲਾ ਚੋਣ ਕਮਿਸ਼ਨ ਦੀ ਦੇਖ ਰੇਖ 'ਚ ਰੱਖੀਆਂ ਜਾਣਗੀਆਂ, ਜਿਨ੍ਹਾਂ 'ਤੇ 2 ਲਾਕ ਹੋਣਗੇ। ਲਾਕ-1 ਦੀ ਚਾਬੀ ਜ਼ਿਲਾ ਚੋਣ ਅਧਿਕਾਰੀ ਕੋਲ ਹੋਵੇਗੀ ਅਤੇ ਲਾਕ-2 ਦੀ ਚਾਬੀ ਡਿਪਟੀ ਜ਼ਿਲਾ ਚੋਣ ਕਮਿਸ਼ਨ ਕੋਲ ਹੋਵੇਗੀ।

ਦੱਸਣਯੋਗ ਹੈ ਕਿ ਮੁੱਖ ਚੋਣ ਕਮਿਸ਼ਨ ਨੇ ਅੱਜ ਭਾਵ ਸ਼ਨੀਵਾਰ ਨੂੰ ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਾਰੀਕਾਂ ਦਾ ਐਲਾਨ ਕਰ ਦਿੱਤਾ ਹੈ।  21 ਅਕਤੂਬਰ ਨੂੰ ਇੱਕ ਹੀ ਪੜਾਅ 'ਚ ਵੋਟਿੰਗ ਹੋਵੇਗੀ ਅਤੇ 24 ਅਕਤੂਬਰ ਨੂੰ ਨਤੀਜੇ ਆਉਣਗੇ।


author

Iqbalkaur

Content Editor

Related News