ਸਾਂਬਾ 'ਚ ਪਾਕਿ ਨੇ ਕੀਤੀ ਜੰਗਬੰਦੀ ਦੀ ਉਲੰਘਣਾ, ਜਵਾਨ ਸ਼ਹੀਦ

Wednesday, Jan 03, 2018 - 05:59 PM (IST)

ਸਾਂਬਾ 'ਚ ਪਾਕਿ ਨੇ ਕੀਤੀ ਜੰਗਬੰਦੀ ਦੀ ਉਲੰਘਣਾ, ਜਵਾਨ ਸ਼ਹੀਦ

ਸਾਂਬਾ— ਪਾਕਿਸਤਾਨ ਨੇ ਸਾਂਬਾ 'ਚ ਇਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਮਿਲੀ ਜਾਣਕਾਰੀ 'ਚ ਪਾਕਿਸਤਾਨ ਨੇ ਚੱਕ ਦਰੂਮ 'ਚ ਗੋਲੀਬਾਰੀ ਕੀਤੀ ਹੈ, ਇਸ 'ਚ ਬੀ.ਐੈੱਸ.ਐੈੱਫ ਦਾ ਇਕ ਜਵਾਨ ਆਰ.ਪੀ. ਹਾਜਰੇ ਨਿਵਾਸੀ ਬੰਗਾਲ ਸ਼ਹੀਦ ਹੋ ਗਿਆ ਹੈ। ਸ਼ਹੀਦ ਜ਼ਵਾਨ 173 ਬਟਾਲੀਅਨ ਦਾ ਸੀ। ਖ਼ਬਰ ਲਿਖੇ ਜਾਣ ਤੱਕ ਸਾਂਬਾ ਅਤੇ ਹੀਰਾਨਗਰ ਦੋਵਾਂ ਜਗ੍ਹਾ 'ਤੇ ਗੋਲੀਬਾਰੀ ਜਾਰੀ ਹੈ। ਜ਼ਿਕਰਯੋਗ ਹੈ ਕਿ ਅੱਜ ਪੁੰਛ 'ਚ ਵੀ ਪਾਕਿਸਤਾਨ ਨੇ ਗੋਲੀਬਾਰੀ ਕੀਤੀ ਹੈ।

PunjabKesari


Related News