ਦੇਸ਼ ਦੇ ਪਹਿਲੇ ਸੀ.ਡੀ.ਐੱਸ. ਬਿਪਿਨ ਰਾਵਤ ਦੇ ਦਫ਼ਤਰ ਦੀਆਂ ਤਸਵੀਰਾਂ ਆਈਆਂ ਸਾਹਮਣੇ

1/1/2020 4:21:29 PM

ਨਵੀਂ ਦਿੱਲੀ— ਜਨਰਲ ਬਿਪਿਨ ਰਾਵਤ ਨੇ ਬੁੱਧਵਾਰ ਨੂੰ ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਦੇ ਤੌਰ 'ਤੇ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਫੌਜ ਨੇ ਅੱਜ ਰੱਖਿਆ ਮੰਤਰਾਲੇ (ਸਾਊਥ ਬਲਾਕ) 'ਚ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ। ਉਨ੍ਹਾਂ ਦਾ ਦਫ਼ਤਰ ਸਾਊਥ ਬਲਾਕ 'ਚ ਹੈ। ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਕੰਮਕਾਜ ਸੰਭਾਲਦੇ ਸਮੇਂ ਜਨਰਲ ਬਿਪਿਨ ਰਾਵਤ ਨਾਲ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਵੀ ਮੌਜੂਦ ਸਨ। ਉਨ੍ਹਾਂ ਦੇ ਮਾਮਾ ਕਰਨਲ ਐੱਸ.ਪੀ.ਐੱਸ. ਪਰਮਾਰ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ 'ਚ ਜਨਰਲ ਰਾਵਤ ਦੀ ਸਫ਼ਲਤਾ ਦਾ ਰਾਜ ਦੱਸਿਆ।

PunjabKesariਕਰਨਲ ਐੱਸ.ਪੀ.ਐੱਸ. ਪਰਮਾਰ ਨੇ ਦੱਸਿਆ ਕਿ ਬਿਪਿਨ ਰਾਵਤ ਬਚਪਨ ਤੋਂ ਹੀ ਕਠਿਨ ਮਿਹਨਤ ਕਰਨ ਵਾਲੇ ਸਨ। ਉਹ ਫੌਜੀ ਪਿਤਾ ਦੇ ਫੌਜੀ ਬੇਟੇ ਹਨ। ਉਨ੍ਹਾਂ ਦੇ ਪਿਤਾ ਦੀ ਗਾਈਡਲਾਈਨ ਦੀ ਫੋਲੋਅ ਕੀਤਾ। ਮੈਂ ਉਨ੍ਹਾਂ ਨੂੰ ਹਮੇਸ਼ਾ ਈਮਾਨਦਾਰੀ ਨਾਲ ਕੰਮ ਕਰਨ ਦੀ ਸਲਾਹ ਦਿੰਦਾ ਹਾਂ। ਬੁੱਧਵਾਰ ਨੂੰ ਚੀਫ ਆਫ ਡਿਫੈਂਸ ਸਟਾਫ ਅਹੁਦੇ ਦੀ ਕਮਾਨ ਸੰਭਾਲਣ ਤੋਂ ਬਾਅਦ ਬਿਪਿਨ ਰਾਵਤ ਨੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜਨਰਲ ਰਾਵਤ ਨੂੰ ਸਫ਼ਲ ਕਾਰਜਕਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

DIsha

This news is Edited By DIsha