ਕੁਰਸੀ ''ਤੇ ਬੈਠੇ ਸ਼ਖਸ ਦੀ ਕੁਝ ਕੁ ਪਲਾਂ ''ਚ ਹੋਈ ਮੌਤ, ਦੇਖੋ ਤਸਵੀਰਾਂ

Wednesday, Jun 03, 2020 - 04:05 PM (IST)

ਕੁਰਸੀ ''ਤੇ ਬੈਠੇ ਸ਼ਖਸ ਦੀ ਕੁਝ ਕੁ ਪਲਾਂ ''ਚ ਹੋਈ ਮੌਤ, ਦੇਖੋ ਤਸਵੀਰਾਂ

ਸਿਹੋਰ-ਕਹਿੰਦੇ ਹਨ ਕਿ ਜ਼ਿੰਦਗੀ ਦਾ ਸਫਰ ਕਿੱਥੇ ਤੇ ਕਦੋਂ ਮੁੱਕ ਜਾਵੇ ਅਤੇ ਕਦੋਂ ਮੌਤ ਆ ਜਾਵੇ, ਇਸ ਦਾ ਕੁਝ ਨਹੀਂ ਪਤਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਮੱਧ ਪ੍ਰਦੇਸ਼ ਤੋਂ ਜਿੱਥੇ ਇਕ ਸ਼ਖਸ ਦੀ ਕੁਰਸੀ 'ਤੇ ਬੈਠਿਆ-ਬੈਠਿਆ ਹੀ ਮੌਤ ਹੋ ਗਈ। ਇਸ ਘਟਨਾ ਦਾ ਵੀਡੀਓ ਉੱਥੇ ਲੱਗੇ ਸੀ.ਸੀ.ਟੀ.ਵੀ ਕੈਮਰੇ 'ਚ ਕੈਦ ਹੋ ਗਿਆ। 

PunjabKesari

ਦੱਸਣਯੋਗ ਹੈ ਕਿ ਇੱਥੋ ਦੇ ਸੀਹੋਰ ਦੇ ਇਕ ਪਿੰਡ ਬਿਲਕਿਸਗੰਜ 'ਚ 57 ਸਾਲਾਂ ਸ਼ਖਸ ਦੀ ਕੁਰਸੀ 'ਤੇ ਬੈਠੇ-ਬੈਠੇ ਹੀ ਸਾਹ ਰੁਕ ਗਏ ਅਤੇ ਕੁਝ ਹੀ ਪਲਾਂ ਦੌਰਾਨ ਮੌਤ ਹੋ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਤਰੁੰਤ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਦੱਸਿਆ। 

PunjabKesari

ਮ੍ਰਿਤਕ ਸ਼ਖਸ ਜਮਨਾ ਪ੍ਰਸਾਦ ਦੇ ਅੰਤਿਮ ਸਮੇਂ ਦਾ ਇਹ ਮਾਮਲਾ ਉੱਥੇ ਦੇ ਦੁੱਧ ਇਕੱਠਾ ਕਰਨ ਵਾਲੇ ਸੈਂਟਰ 'ਤੇ ਲੱਗੇ ਸੀ.ਸੀ.ਟੀ.ਵੀ ਕੈਮਰੇ 'ਚ ਕੈਦ ਹੋ ਗਿਆ। ਮੌਕੇ 'ਤੇ ਪਹੁੰਚੀ ਬਿਲਕਿਸਗੰਜ ਦੀ ਪੁਲਸ ਨੇ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ। 

PunjabKesari

ਇਹ ਘਟਨਾ 1 ਜੂਨ ਦੀ ਦੱਸੀ ਜਾ ਰਹੀ ਹੈ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਡਾਕਟਕਾਂ ਮੁਤਾਬਕ ਸ਼ਖਸ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ।

PunjabKesari


author

Iqbalkaur

Content Editor

Related News