ਸੀ. ਸੀ. ਆਈ. ਨੇ ਗੂਗਲ ਨੂੰ ਕੀਤਾ 1337.76 ਕਰੋੜ ਰੁਪਏ ਜੁਰਮਾਨਾ, ਪੜ੍ਹੋ ਵਜ੍ਹਾ
Thursday, Oct 20, 2022 - 09:35 PM (IST)
ਨੈਸ਼ਨਲ ਡੈਸਕ : ਕੰਪੀਟਿਸ਼ਨ ਕਮਿਸ਼ਨ ਆਫ਼ ਇੰਡੀਆ (ਸੀ. ਸੀ. ਆਈ.) ਨੇ ਗੂਗਲ ਨੂੰ 1337.76 ਕਰੋੜ ਰੁਪਏ ਜੁਰਮਾਨਾ ਕੀਤਾ ਹੈ। ਗੂਗਲ ਵੱਲੋਂ ਐਂਡਰਾਇਡ ਮੋਬਾਇਲ ਡਿਵਾਈਸ ਬਾਜ਼ਾਰ 'ਚ ਆਪਣੀ ਮਜ਼ਬੂਤ ਸਥਿਤੀ ਦੀ ਦੁਰਵਰਤੋਂ ਕਰਨ ਲਈ ਕਮਿਸ਼ਨ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - MakeMyTrip, Goibibo ਅਤੇ OYO 'ਤੇ ਲੱਗਾ ਕਰੋੜਾਂ ਦਾ ਜੁਰਮਾਨਾ, ਜਾਣੋ ਕੀ ਹੈ ਕਾਰਨ
ਇਸ ਦੇ ਨਾਲ ਹੀ ਸੀ. ਸੀ. ਆਈ. ਨੇ ਗੂਗਲ ਨੂੰ ਗਲਤ ਕਾਰੋਬਾਰੀ ਸਰਗਰਮੀਆਂ ਬੰਦ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਕਮਿਸ਼ਨ ਨੇ ਵੀਰਵਾਰ ਨੂੰ ਜਾਰੀ ਪ੍ਰੈੱਸ ਬਿਆਨ 'ਚ ਕਿਹਾ ਹੈ ਕਿ ਗੂਗਲ ਨੂੰ ਨਿਰਧਾਰਿਤ ਸਮੇਂ ਦੇ ਅੰਦਰ ਆਪਣੇ ਕੰਮਕਾਰ ਦੇ ਤਰੀਕੇ ਨੂੰ ਠੀਕ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।