10ਵੀਂ-12ਵੀਂ ਬੋਰਡ ਪ੍ਰੀਖਿਆ ਬਾਰੇ CBSE ਦਾ ਅਹਿਮ ਐਲਾਨ

Friday, Dec 01, 2023 - 06:24 PM (IST)

10ਵੀਂ-12ਵੀਂ ਬੋਰਡ ਪ੍ਰੀਖਿਆ ਬਾਰੇ CBSE ਦਾ ਅਹਿਮ ਐਲਾਨ

ਨਵੀਂ ਦਿੱਲੀ- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 'ਚ ਕੋਈ ਡਿਵੀਜ਼ਨ (ਸ਼੍ਰੇਣੀ) ਜਾਂ ਡਿਸਟਿੰਕਸ਼ਨ (ਵਿਸ਼ੇਸ਼ ਯੋਗਤਾ) ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਓਵਰਆਲ ਡਿਵੀਜ਼ਨ ਜਾਂ ਐਗਰੀਗੇਟ ਅੰਕ ਦੇਣ ਦਾ ਵੀ ਫੈਸਲਾ ਨਹੀਂ ਕੀਤਾ ਗਿਆ ਹੈ। CBSE ਪ੍ਰੀਖਿਆ ਕੰਟਰੋਲਰ ਸਾਨਯਾਮ ਭਾਰਦਵਾਜ ਸਾਫ਼ ਕੀਤਾ ਕਿ ਕੁੱਲ ਮਿਲਾ ਕੇ ਕੋਈ ਸ਼੍ਰੇਣੀ, ਵਿਸ਼ੇਸ਼ ਯੋਗਤਾ ਜਾਂ ਕੁੱਲ ਅੰਕ ਨਹੀਂ ਦਿੱਤੇ ਜਾਣਗੇ।

ਇਹ ਵੀ ਪੜ੍ਹੋ-  ਪਾਕਿਸਤਾਨ ਤੋਂ ਭਾਰਤ ਪਰਤੀ ਅੰਜੂ ਮੁੜ ਸੁਰਖੀਆਂ 'ਚ, ਦੱਸਿਆ ਕਿਉਂ ਆਈ ਵਾਪਸ

PunjabKesari

ਜੇਕਰ ਕਿਸੇ ਉਮੀਦਵਾਰ ਨੇ 5 ਤੋਂ ਵੱਧ ਵਿਸ਼ਿਆਂ ਵਿਚ ਪ੍ਰੀਖਿਆ ਦਿੱਤੀ ਹੈ ਤਾਂ ਉਸ ਨੂੰ ਦਾਖ਼ਲਾ ਦੇਣ ਵਾਲੀ ਸੰਸਥਾ ਜਾਂ ਮਾਲਕ, ਉਸ ਲਈ ਸਭ ਤੋਂ ਵਧੀਆ 5ਵਿਸ਼ਿਆਂ ਦੇ ਅੰਕਾਂ ਨੂੰ ਹੀ ਆਧਾਰ ਮੰਨੇਗਾ।  ਭਾਰਦਵਾਜ ਨੇ ਕਿਹਾ ਕਿ ਬੋਰਡ ਅੰਕ ਫ਼ੀਸਦੀ ਦੀ ਗਣਨਾ ਨਹੀਂ ਕਰਦਾ, ਉਸ ਦਾ ਐਲਾਨ ਨਹੀਂ ਕਰਦਾ ਜਾਂ ਜਾਣਕਾਰੀ ਨਹੀਂ ਦਿੰਦਾ ਹੈ। ਵਿਸ਼ਿਆਂ ਦੇ ਅੰਕਾਂ ਨੂੰ ਹੀ ਆਧਾਰ ਮੰਨੇਗਾ।

ਇਹ ਵੀ ਪੜ੍ਹੋ- ਹਥਿਆਰਾਂ ਨਾਲ ਲੈਸ ਨਕਾਬਪੋਸ਼ ਲੁਟੇਰਿਆਂ ਨੇ ਬੈਂਕ 'ਤੇ ਬੋਲਿਆ ਧਾਵਾ, ਲੁੱਟੇ 18 ਕਰੋੜ ਰੁਪਏ

ਉਨ੍ਹਾਂ ਕਿਹਾ ਕਿ ਜੇਕਰ ਉੱਚ ਸਿੱਖਿਆ ਜਾਂ ਰੁਜ਼ਗਾਰ ਲਈ ਅੰਕ ਫ਼ੀਸਦੀ ਜ਼ਰੂਰੀ ਹੈ ਤਾਂ ਗਣਨਾ ਦਾਖਲਾ ਦੇਣ ਵਾਲੀ ਸੰਸਥਾ ਜਾਂ ਮਾਲਕ ਵਲੋਂ ਗਣਨਾ ਕੀਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ CBSE ਨੇ ਮੁਕਾਬਲਾ ਬਣਾਈ ਰੱਖਣ ਦੇ ਉਦੇਸ਼ ਨਾਲ ਮੈਰਿਟ ਸੂਚੀ ਜਾਰੀ ਕਰਨ ਦੀ ਪ੍ਰਥਾ ਨੂੰ ਵੀ ਖਤਮ ਕਰ ਦਿੱਤਾ ਸੀ।

ਇਹ ਵੀ ਪੜ੍ਹੋ-  1 ਸਾਲ ਤੋਂ ਮਾਂ ਦੀ ਲਾਸ਼ ਨਾਲ ਰਹਿ ਰਹੀਆਂ ਸਨ ਧੀਆਂ, ਰਜਾਈ ਨਾਲ ਢਕਿਆ ਸੀ ਕੰਕਾਲ, ਇੰਝ ਖੁੱਲ੍ਹਿਆ ਰਾਜ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News