CBSE ਵਿਦਿਆਰਥੀਆਂ ਨੂੰ ਰਾਹਤ, 9ਵੀਂ ਤੋਂ 12ਵੀਂ ਤੱਕ ਦਾ ਸਿਲੇਬਸ 30 ਫੀਸਦੀ ਘੱਟ ਕੀਤਾ ਗਿਆ

Wednesday, Jul 08, 2020 - 05:03 PM (IST)

ਨਵੀਂ ਦਿੱਲੀ- ਸੀ.ਬੀ.ਐੱਸ.ਈ. ਨੇ ਵਿਦਿਆਰਥੀਆਂ ਨੂੰ ਰਾਹਤ ਦਿੰਦੇ ਹੋਏ ਜਮਾਤ 9ਵੀਂ ਤੋਂ 12ਵੀਂ ਤੱਕ ਦੇ ਸਿਲੇਬਸ ਨੂੰ 30 ਫੀਸਦੀ ਘੱਟ ਕਰ ਦਿੱਤਾ ਹੈ। ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਮੰਗਲਵਾਰ ਨੂੰ ਟਵੀਟ ਕਰ ਕੇ ਐਲਾਨ ਕੀਤਾ ਕਿ ਸੀ.ਬੀ.ਐੱਸ.ਈ. ਨੇ ਕੋਵਿਡ-19 ਤਾਲਾਬੰਦੀ ਦੌਰਾਨ ਸਿੱਖਿਅਕ ਨੁਕਸਾਨ ਨੂੰ ਧਿਆਨ 'ਚ ਰੱਖਦੇ ਹੋਏ ਜਮਾਤ 9 ਤੋਂ 12 ਲਈ 30 ਫੀਸਦੀ ਤੱਕ ਸਿਲੇਬਸ ਨੂੰ ਘੱਟ ਕੀਤਾ ਹੈ। ਨਿਸ਼ੰਕ ਨੇ ਕਿਹਾ ਕਿ ਕੋਵਿਡ-19 ਇਨਫੈਕਸ਼ਨ ਅਤੇ ਤਾਲਾਬੰਦੀ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਹੋਏ ਨੁਕਸਾਨ ਕਾਰਨ ਅਸੀਂ ਸੀ.ਬੀ.ਐੱਸ.ਈ. ਤੋਂ ਜਮਾਤ 9ਵੀਂ ਅਤੇ 12ਵੀਂ ਤੱਕ ਦਾ ਸਿਲੇਬਸ ਘੱਟ ਕਰਨ ਲਈ ਕਿਹਾ ਸੀ।

PunjabKesariਸੀ.ਬੀ.ਐੱਸ.ਈ. ਨੇ ਜਮਾਤ 9ਵੀਂ ਤੋਂ 12ਵੀਂ ਤੱਕ ਦੇ ਅਕੈਡਮਿਕ ਸਿਲੇਬਸ 2020-2021 ਨੂੰ ਰਿਵਾਈਜ਼ ਕਰਨ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ। ਸੀ.ਬੀ.ਐੱਸ.ਈ. ਨੇ ਕਿਹਾ ਕਿ ਸਾਰੇ ਸਕੂਲਾਂ ਦੇ ਪ੍ਰਮੁੱਖ ਅਤੇ ਅਧਿਆਪਕ ਇਹ ਵੀ ਯਕੀਨੀ ਕਰਨ ਕਿ ਜੋ ਵਿਸ਼ੇ ਸਿਲੇਬਸ ਤੋਂ ਹਟਾਏ ਹਨ, ਉਹ ਵੀ ਜ਼ਰੂਰਤ ਪੈਣ 'ਤੇ ਵਿਦਿਆਰਥੀਆਂ ਨੂੰ ਦੱਸਣ ਅਤੇ ਸਮਝਾਉਣ। ਹਾਲਾਂਕਿ ਹਟਾਏ ਗਏ ਵਿਸ਼ੇ ਇੰਟਰਨਲ ਅਸੈਸਮੈਂਟ ਅਤੇ ਸਾਲਾਨਾ ਬੋਰਡ ਪ੍ਰੀਖਿਆਵਾਂ ਦਾ ਹਿੱਸਾ ਨਹੀਂ ਹੋਣਗੇ।


DIsha

Content Editor

Related News