CBSE Exam : ਆਪਣੇ ਸਕੂਲ ''ਚ ਪ੍ਰੀਖਿਆ ਦੇਣਗੇ ਵਿਦਿਆਰਥੀ, ਜਾਣੋ ਕਦੋਂ ਆਉਣਗੇ ਨਤੀਜੇ

Wednesday, May 20, 2020 - 03:19 PM (IST)

CBSE Exam : ਆਪਣੇ ਸਕੂਲ ''ਚ ਪ੍ਰੀਖਿਆ ਦੇਣਗੇ ਵਿਦਿਆਰਥੀ, ਜਾਣੋ ਕਦੋਂ ਆਉਣਗੇ ਨਤੀਜੇ

ਨਵੀਂ ਦਿੱਲੀ (ਭਾਸ਼ਾ)— ਸੀ. ਬੀ. ਐੱਸ. ਈ. ਦੀ 10ਵੀਂ ਅਤੇ 12ਵੀਂ ਦੀ ਪੈਂਡਿੰਗ ਪ੍ਰੀਖਿਆ ਦੇਣ ਲਈ ਵਿਦਿਆਰਥੀਆਂ ਨੂੰ ਉਨ੍ਹਾਂ ਕੇਂਦਰਾਂ 'ਤੇ ਹਾਜ਼ਰ ਹੋਣਾ ਹੋਵੇਗਾ, ਜਿੱਥੋਂ ਉਨ੍ਹਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਅਤੇ ਇਹ ਕਿਸੇ ਬਾਹਰੀ ਕੇਂਦਰ 'ਚ ਨਹੀਂ ਹੋਵੇਗੀ। ਮਨੁੱਖੀ ਵਸੀਲੇ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲਾ ਜੁਲਾਈ ਦੇ ਅੰਤ ਤੱਕ ਪ੍ਰੀਖਿਆ ਨਤੀਜੇ ਐਲਾਨ ਕਰਨ ਦੀ ਯੋਜਨਾ ਬਣਾ ਰਿਹਾ ਹੈ। ਯਾਨੀ ਕਿ ਜੁਲਾਈ ਦੇ ਅੰਤ ਤੱਕ ਨਤੀਜੇ ਵੀ ਐਲਾਨ ਕਰ ਦਿੱਤੇ ਜਾਣਗੇ।

PunjabKesari

ਇਸ ਦਿਸ਼ਾ ਵਿਚ ਲਾਕਡਾਊਨ ਦਾ ਐਲਾਨ ਹੋਣ ਤੋਂ ਪਹਿਲਾਂ ਜਿਨ੍ਹਾਂ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਹੋ ਗਈਆਂ ਸਨ, ਉਨ੍ਹਾਂ ਦੇ ਮੁਲਾਂਕਣ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਸੀ. ਬੀ. ਐੱਸ. ਈ. ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਆਪਣੇ-ਆਪਣੇ ਸਕੂਲਾਂ ਵਿਚ ਹਾਜ਼ਰ ਹੋਣਾ ਹੋਵੇਗਾ ਅਤੇ ਕਿਸੇ ਬਾਹਰੀ ਕੇਂਦਰ 'ਤੇ ਨਹੀਂ, ਤਾਂ ਕਿ ਘੱਟ ਤੋਂ ਘੱਟ ਯਾਤਰਾ ਕਰਨੀ ਪਵੇ। ਸਕੂਲਾਂ ਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਸਮਾਜਿਕ ਦੂਰੀ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਹੋਵੇ ਅਤੇ ਵਿਦਿਆਰਥੀਆਂ ਨੂੰ ਆਪਣੇ ਨਾਲ ਸੈਨੇਟਾਈਜ਼ਰ ਤੇ ਚਿਹਰੇ ਦਾ ਮਾਸਕ ਲਾਉਣਾ ਹੋਵੇਗਾ।

ਜ਼ਿਕਰਯੋਗ ਹੈ ਕਿ ਬੋਰਡ ਨੇ ਸੋਮਵਾਰ ਨੂੰ 10ਵੀਂ ਅਤੇ 12ਵੀਂ ਜਮਾਤ ਦੀ ਪੈਂਡਿੰਗ ਪ੍ਰੀਖਿਆ ਦੀ ਤਰੀਕਾਂ ਦਾ ਐਲਾਨ ਕਰ ਦਿੱਤਾ ਸੀ, ਜੋ ਕਿ 1 ਤੋਂ 15 ਜੁਲਾਈ ਦਰਮਿਆਨ ਹੋਣਗੀਆਂ। ਪ੍ਰੀਖਿਆ ਦੌਰਾਨ ਸਮਾਜਿਕ ਦੂਰੀ ਬਣਾ ਕੇ ਰੱਖਣ ਦੇ ਦਿਸ਼ਾ-ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕਰਨਾ ਹੋਵੇਗਾ। ਇਹ ਪ੍ਰੀਖਿਆਵਾਂ ਕੋਵਿਡ-19 ਦੇ ਪ੍ਰਸਾਰ ਕਾਰਨ ਸਕੂਲ ਬੰਦ ਹੋਣ ਅਤੇ 25 ਮਾਰਚ ਤੋਂ ਲਾਗੂ ਲਾਕਡਾਊਨ ਕਾਰਨ ਮੁਲਤਵੀ ਕਰ ਦਿੱਤੀਆਂ ਗਈਆਂ ਸਨ। 12ਵੀਂ ਜਮਾਤ ਲਈ ਪੈਂਡਿੰਗ ਪ੍ਰੀਖਿਆ ਪੂਰੇ ਦੇਸ਼ ਵਿਚ ਜਦਕਿ 10ਵੀਂ ਜਮਾਤ ਦੀ ਬਾਕੀ ਪ੍ਰੀਖਿਆ ਸਿਰਫ ਉੱਤਰੀ-ਪੂਰਬੀ ਦਿੱਲੀ ਲਈ ਆਯੋਜਿਤ ਕੀਤੀਆਂ ਜਾਣਗੀਆਂ।


author

Tanu

Content Editor

Related News