CBSE ਵੱਲੋਂ ਪ੍ਰੀਖਿਆਵਾਂ ਦੀਆਂ ਨਵੀਆਂ ਤਰੀਕਾਂ ਦਾ ਐਲਾਨ

Monday, Mar 09, 2020 - 08:51 PM (IST)

ਨਵੀਂ ਦਿੱਲੀ - ਸੈਂਟਰਲ ਬੋਰਡ ਆਫ ਸੈਕੰਡਰੀ ਐਜ਼ੂਕੇਸ਼ਨ (ਸੀ. ਬੀ. ਐਸ. ਈ.) ਨੇ ਸੋਮਵਾਰ ਨੂੰ ਕਲਾਸ 10ਵੀਂ ਅਤੇ 12ਵੀਂ ਉਨ੍ਹਾਂ ਪ੍ਰੀਖਿਆਵਾਂ ਲਈ ਨਵੀਆਂ ਤਰੀਕਾਂ ਜਾਰੀ ਕੀਤੀਆਂ ਹਨ, ਜਿਨ੍ਹਾਂ ਨੂੰ ਉਤਰ-ਪੂਰਬੀ ਦਿੱਲੀ ਵਿਚ ਹਾਲ ਹੀ ਵਿਚ ਹੋਈ ਹਿੰਸਾ ਕਾਰਨ ਰੱਦ ਕਰ ਦਿੱਤਾ ਗਿਆ ਸੀ। ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਆਖਿਆ ਕਿ ਖੇਤਰ ਵਿਚ ਕਲਾਸ 12ਵੀਂ ਦੀਆਂ ਪ੍ਰੀਖਿਆਵਾਂ 31 ਮਾਰਚ ਨੂੰ ਸ਼ੁਰੂ ਹੋਣਗੀਆਂ ਅਤੇ 14 ਅਪ੍ਰੈਲ ਨੂੰ ਖਤਮ ਹੋਣਗੀਆਂ। ਉਥੇ ਹੀ ਕਲਾਸ 10ਵੀਂ ਦੀਆਂ ਪ੍ਰੀਖਿਆਵਾਂ 21 ਮਾਰਚ ਨੂੰ ਸ਼ੁਰੂ ਹੋ ਕੇ ਅਤੇ 30 ਮਾਰਚ ਨੂੰ ਖਤਮ ਹੋ ਜਾਣਗੀਆਂ।

ਇਸ ਤੋਂ ਪਹਿਲਾਂ ਸੀ. ਬੀ. ਐਸ. ਈ. ਨੇ ਖੇਤਰ ਵਿਚ 29 ਫਰਵਰੀ ਤੱਕ ਪ੍ਰੀਖਿਾਵਾਂ ਰੱਦ ਕਰ ਦਿੱਤੀਆਂ ਸਨ। ਹਾਲਾਂਕਿ ਪਹਿਲਾਂ ਤੋਂ ਨਿਰਧਾਰਤ ਤਰੀਕਾਂ 'ਤੇ 2 ਮਾਰਚ ਤੋਂ ਪ੍ਰੀਖਿਆਵਾਂ ਆਯੋਜਿਤ ਕਰਾਈਆਂ ਗਈਆਂ ਸਨ ਕਿਉਂਕਿ ਬੋਰਡ ਦੇ ਅਧਿਕਾਰੀਆਂ ਦਾ ਮੰਨਣਾ ਸੀ ਕਿ ਪ੍ਰੀਖਿਆ ਵਿਚ ਹੋਰ ਜ਼ਿਆਦਾ ਦੇਰ ਹੋਣ ਨਾਲ ਵਿਦਿਆਰਥੀਆਂ ਨੂੰ ਸਨਾਤਕ (ਗ੍ਰੈਜ਼ੂਏਸ਼ਨ) ਕੋਰਸਾਂ ਵਿਚ ਦਾਖਲਾ ਲੈਣ ਵਿਚ ਦਿੱਕਤ ਹੋ ਸਕਦੀ ਹੈ।

ਦੱਸ ਦਈਏ ਕਿ ਬੋਰਡ ਨੇ ਆਖਿਆ ਸੀ ਕਿ ਜਿਹਡ਼ੇ ਵਿਦਿਆਰਥੀ ਪ੍ਰੀਖਿਆਵਾਂ ਵਿਚ ਸ਼ਾਮਲ ਨਹੀਂ ਹੋ ਸਕੇ ਹਨ ਉਨ੍ਹਾਂ ਦੇ ਲਈ ਬੋਰਡ ਬਾਅਦ ਵਿਚ ਪ੍ਰੀਖਿਆਵਾਂ ਕਰਾਵੇਗਾ। ਮਾਮਲੇ ਵਿਚ ਸੀ. ਬੀ. ਆਈ. ਨੇ ਸਕੂਲਾਂ ਦੇ ਪ੍ਰਿੰਸਪਲਾਂ ਨੂੰ ਅਜਿਹੇ ਵਿਦਿਆਰਥੀਆਂ ਦੀ ਲਿਸਟ ਸੌਂਪਣ ਨੂੰ ਆਖਿਆ ਸੀ ਕਿ ਜੋ 7 ਮਾਰਚ ਤੱਕ ਹੋਣ ਵਾਲੀ ਪ੍ਰੀਖਿਆਵਾਂ ਵਿਚ ਸ਼ਾਮਲ ਨਹੀਂ ਹੋ ਸਕੇ ਸਨ। ਦੱਸ ਦਈਏ ਕਿ ਫਿਰਕੂ ਹਿੰਸਾ ਕਾਰਨ ਉੱਤਰੀ ਦਿੱਲੀ ਵਿਚ ਸਕੂਲ ਬੰਦ ਕੀਤੇ ਗਏ ਸਨ। ਸੀ. ਬੀ. ਆਈ. ਨੇ ਉੱਤਰ ਪੂਰਬੀ ਦਿੱਲੀ ਅਤੇ ਪੂਰਬੀ ਦਿੱਲੀ ਦੇ ਕੁਝ ਇਲਾਕਿਆਂ ਵਿਚ 10ਵੀਂ ਅਤੇ 12ਵੀਂ ਦੀ ਬੋਰਡ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਸੀ।


Khushdeep Jassi

Content Editor

Related News