CBSE ਨੇ 10ਵੀਂ ਜਮਾਤ ਦਾ ਨਤੀਜਾ ਵੀ ਐਲਾਨਿਆ, Students ਇੰਝ ਕਰ ਸਕਦੇ ਨੇ ਚੈੱਕ
Friday, May 12, 2023 - 02:21 PM (IST)
ਨਵੀਂ ਦਿੱਲੀ : ਸੀ. ਬੀ. ਐੱਸ. ਈ. ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਦੀ ਉਡੀਕ ਖ਼ਤਮ ਹੋ ਗਈ ਹੈ। ਸੀ. ਬੀ. ਐੱਸ. ਈ. ਵੱਲੋਂ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਾਲ ਸੀ. ਬੀ. ਐੱਸ. ਈ. ਦੀ 10ਵੀਂ ਜਮਾਤ ਦੀ ਪ੍ਰੀਖਿਆ 'ਚ ਕੁੱਲ 93.12 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ। ਇਸ ਤੋਂ ਪਹਿਲਾਂ ਸੀ. ਬੀ. ਐੱਸ. ਈ. ਵੱਲੋਂ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਸਰਕਾਰੀ ਸਕੂਲ 'ਚ ਫਿਰ ਚੱਕਰ ਖਾ ਕੇ ਡਿੱਗੀਆਂ ਕੁੜੀਆਂ, ਮੌਕੇ 'ਤੇ ਪੈ ਗਿਆ ਭੜਥੂ (ਤਸਵੀਰਾਂ)
ਇੰਝ ਦੇਖ ਸਕਦੇ ਹੋ ਨਤੀਜਾ
CBSE ਦੀ ਅਧਿਕਾਰਤ ਵੈੱਬਸਾਈਟ cbse.gov.in 'ਤੇ ਜਾਓ।
ਹੋਮ ਪੇਜ 'ਤੇ ਉਪਲੱਬਧ CBSE ਨਤੀਜਾ ਲਿੰਕ 'ਤੇ ਕਲਿੱਕ ਕਰੋ।
ਹੋਮ ਪੇਜ 'ਤੇ ਉਪਲੱਬਧ CBSE ਬੋਰਡ ਕਲਾਸ 10ਵੀਂ ਦੇ ਨਤੀਜੇ 2023 ਲਿੰਕ 'ਤੇ ਕਲਿੱਕ ਕਰੋ।
ਲੌਗਇਨ ਵੇਰਵੇ ਦਰਜ ਕਰੋ ਅਤੇ ਸਬਮਿਟ 'ਤੇ ਕਲਿੱਕ ਕਰੋ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਇਸ ਤਾਰੀਖ਼ ਨੂੰ ਗਜ਼ਟਿਡ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਤੁਹਾਡਾ ਨਤੀਜਾ ਸਕ੍ਰੀਨ 'ਤੇ ਪ੍ਰਦਰਸ਼ਿਤ ਹੋਵੇਗਾ।
ਨਤੀਜਾ ਦੇਖੋ ਅਤੇ ਪੰਨਾ ਡਾਊਨਲੋਡ ਕਰੋ।
ਹੋਰ ਲੋੜ ਲਈ ਇਸ ਦੀ ਹਾਰਡ ਕਾਪੀ ਆਪਣੇ ਕੋਲ ਰੱਖੋ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ