ਸੀ.ਬੀ.ਆਈ. ਨੇ ਰੇਲਵੇ ਟੈਂਡਰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਲਿਆ ਵੱਡਾ ਐਕਸ਼ਨ, DRM ਸਮੇਤ ਕਈ ਅਧਿਕਾਰੀ ਗ੍ਰਿਫ਼ਤਾਰ

Sunday, Jul 07, 2024 - 01:45 AM (IST)

ਸੀ.ਬੀ.ਆਈ. ਨੇ ਰੇਲਵੇ ਟੈਂਡਰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਲਿਆ ਵੱਡਾ ਐਕਸ਼ਨ, DRM ਸਮੇਤ ਕਈ ਅਧਿਕਾਰੀ ਗ੍ਰਿਫ਼ਤਾਰ

ਨੈਸ਼ਨਲ ਡੈਸਕ : ਕੇਂਦਰੀ ਜਾਂਚ ਏਜੰਸੀ ਸੀ.ਬੀ.ਆਈ. ਨੇ ਟੈਂਡਰਾਂ ਵਿਚ ਲਾਭ ਪਹੁੰਚਾਉਣ ਲਈ 11 ਲੱਖ ਰੁਪਏ ਦੀ ਕਥਿਤ ਰਿਸ਼ਵਤਖੋਰੀ ਦੇ ਮਾਮਲੇ ਵਿਚ ਦੱਖਣ ਮੱਧ ਰੇਲਵੇ ਦੇ ਮੰਡਲ ਰੇਲ ਪ੍ਰਬੰਧਕ (ਡੀਆਰਐੱਮ) ਅਤੇ ਪੰਜ ਹੋਰ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਗੁੰਟਕਲ ਡਵੀਜ਼ਨ ਦੇ ਡੀਆਰਐੱਮ ਵਿਨੀਤ ਸਿੰਘ ਤੋਂ ਇਲਾਵਾ ਜਾਂਚ ਏਜੰਸੀ ਨੇ ਸੀਨੀਅਰ ਡਵੀਜ਼ਨਲ ਫਾਈਨਾਂਸ ਮੈਨੇਜਰ (ਡੀਐੱਫਐੱਮ) ਕੁੰਡਾ ਪ੍ਰਦੀਪ ਬਾਬੂ, ਸੀਨੀਅਰ ਡਵੀਜ਼ਨਲ ਇੰਜਨੀਅਰ (ਡੀਈਐੱਨ) ਕੋਆਰਡੀਨੇਸ਼ਨ ਯੂ ਅੱਕੀ ਰੈਡੀ, ਦਫ਼ਤਰ ਸੁਪਰਡੈਂਟ ਐੱਮ ਬਾਲਾਜੀ ਅਤੇ ਲੇਖਾ ਸਹਾਇਕ ਡੀ. ਲਕਸ਼ਮੀ ਰਾਜੂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ : PM ਮੋਦੀ ਦਾ ਹਾਮਿਦ ਅੰਸਾਰੀ 'ਤੇ ਦੋਸ਼ ਲਾਉਣਾ ਸੰਸਦੀ ਮਾਣ-ਮਰਿਆਦਾ ਦੀ ਉਲੰਘਣਾ : ਕਾਂਗਰਸ

ਸੀਬੀਆਈ ਨੇ ਬੈਂਗਲੁਰੂ ਸਥਿਤ ਕੰਪਨੀ ਸੀਐੱਨਆਰ ਪ੍ਰੋਜੈਕਟਸ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਕੁੱਪਮ ਰਮੇਸ਼ ਕੁਮਾਰ ਰੈੱਡੀ ਅਤੇ ਹੈਦਰਾਬਾਦ ਸਥਿਤ ਵਿਚੋਲੇ ਐੱਨ ਰਹਿਮਤੁੱਲਾ ਨੂੰ ਵੀ ਹਿਰਾਸਤ ਵਿਚ ਲਿਆ ਹੈ। ਜਾਂਚ ਦੇ ਹਿੱਸੇ ਵਜੋਂ ਸੀਬੀਆਈ ਨੇ ਗੁੰਟਕਲ, ਅਨੰਤਪੁਰ, ਨੇਲੋਰ, ਤਿਰੂਪਤੀ, ਹੈਦਰਾਬਾਦ, ਸਿਕੰਦਰਾਬਾਦ ਅਤੇ ਬੈਂਗਲੁਰੂ ਵਿਚ ਛਾਪੇਮਾਰੀ ਕੀਤੀ, ਜਿਸ ਵਿਚ ਕਈ ਦਸਤਾਵੇਜ਼ ਅਤੇ ਡਿਜੀਟਲ ਉਪਕਰਣ ਬਰਾਮਦ ਕੀਤੇ ਗਏ। ਮਾਮਲੇ ਦੀ ਜਾਂਚ ਜਾਰੀ ਹੈ।

ਸੰਘੀ ਜਾਂਚ ਏਜੰਸੀ ਨੇ ਦੱਖਣੀ ਮੱਧ ਰੇਲਵੇ ਦੇ ਗੁੰਟਕਲ ਡਵੀਜ਼ਨ ਵਿਚ ਟੈਂਡਰ ਅਲਾਟ ਕਰਨ ਵਿਚ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਲਈ ਗ੍ਰਿਫਤਾਰ ਕੀਤੇ ਗਏ ਸੱਤ ਲੋਕਾਂ ਸਮੇਤ 13 ਵਿਅਕਤੀਆਂ ਅਤੇ ਕੰਪਨੀ ਸੀ.ਐਨ.ਆਰ ਪ੍ਰੋਜੈਕਟਸ ਖਿਲਾਫ ਮਾਮਲਾ ਦਰਜ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਅਧਿਕਾਰੀਆਂ ਨੇ ਵੱਖ-ਵੱਖ ਟੈਂਡਰ ਅਲਾਟ ਕਰਨ, ਅਲਾਟ ਕੀਤੇ ਕੰਮਾਂ ਐਗਜ਼ੀਕਿਊਸ਼ਨ ਅਤੇ ਬਿੱਲ ਨੂੰ ਛੇਤੀ ਮਨਜ਼ੂਰੀ ਦੇ ਸਬੰਧ ਵਿਚ ਕਥਿਤ ਰੂਪ ਨਾਲ ਅਨੁਚਿਤ ਲਾਭ ਪ੍ਰਾਪਤ ਕੀਤਾ। 

ਇਹ ਵੀ ਪੜ੍ਹੋ : ਚੱਲਦੀ ਬਾਈਕ 'ਤੇ ਨੌਜਵਾਨਾਂ ਨੂੰ ਸੈਲਫੀ ਲੈਣਾ ਪਿਆ ਮਹਿੰਗਾ, ਇਕ ਦੀ ਮੌਤ-ਦੂਜੇ ਦੇ ਵੱਢੇ ਗਏ ਦੋਵੇਂ ਪੈਰ

ਸੀਬੀਆਈ ਦੇ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ, "ਇਹ ਵੀ ਦੋਸ਼ ਲਇਆ ਗਿਆ ਹੈ ਕਿ ਦੋਸ਼ੀ ਜਨਤਕ ਸੇਵਕਾਂ ਨੇ ਆਪਣੇ ਅਧਿਕਾਰ ਖੇਤਰ ਵਿਚ ਵੱਖ-ਵੱਖ ਟੈਂਡਰਾਂ ਨੂੰ ਦੇਣ ਅਤੇ ਠੇਕੇਦਾਰਾਂ ਨੂੰ ਵਧੇ ਹੋਏ ਬਿੱਲਾਂ ਦਾ ਭੁਗਤਾਨ ਕਰਨ ਵਿਚ ਭ੍ਰਿਸ਼ਟ ਪ੍ਰਥਾਵਾਂ ਵਿਚ ਸ਼ਾਮਲ ਕੀਤਾ ਹੈ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਬੇਲੋੜਾ ਫਾਇਦਾ ਹੋਇਆ ਹੈ ਅਤੇ ਇਹ ਗਲਤ ਵੀ ਸੀ। ਉਨ੍ਹਾਂ ਕਿਹਾ ਕਿ ਇਹ ਵੀ ਦੋਸ਼ ਹੈ ਕਿ ਡੀਆਰਐੱਮ ਵਿਨੀਤ ਸਿੰਘ ਨੇ ਟੈਂਡਰ ਦੀ ਕੁੱਲ ਰਕਮ ਦਾ 0.5 ਫੀਸਦੀ ਸੋਨੇ ਦੇ ਗਹਿਣਿਆਂ ਦੇ ਰੂਪ ਵਿਚ ਨਾਜਾਇਜ਼ ਰਿਸ਼ਵਤ ਮੰਗੀ ਸੀ। ਉਨ੍ਹਾਂ ਕਿਹਾ ਕਿ ਤਤਕਾਲੀ ਸੀਨੀਅਰ ਡੀਈਐੱਨ ਕੋਆਰਡੀਨੇਸ਼ਨ ਨੇ ਕਥਿਤ ਤੌਰ ’ਤੇ 20 ਲੱਖ ਰੁਪਏ ਦੀ ਮੰਗ ਕੀਤੀ ਸੀ। ਬੁਲਾਰੇ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਸੀਨੀਅਰ ਡੀਐਫਐਮ ਨੂੰ ਦਿੱਤੇ 10 ਲੱਖ ਰੁਪਏ ਅਤੇ ਦਫਤਰ ਸੁਪਰਡੈਂਟ ਅਤੇ ਇਕ ਹੋਰ ਖਾਤਾ ਸਹਾਇਕ ਨੂੰ ਦਿੱਤੇ ਗਏ 50-50 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

DILSHER

Content Editor

Related News