ਪੱਛਮੀ ਬੰਗਾਲ: ਚੋਣਾਂ ਤੋਂ ਬਾਅਦ ਹਿੰਸਾ ਮਾਮਲੇ ’ਚ ਵੱਡੀ ਕਾਰਵਾਈ, CBI ਨੇ ਦਰਜ ਕੀਤੇ 9 ਮਾਮਲੇ

Thursday, Aug 26, 2021 - 03:07 PM (IST)

ਪੱਛਮੀ ਬੰਗਾਲ: ਚੋਣਾਂ ਤੋਂ ਬਾਅਦ ਹਿੰਸਾ ਮਾਮਲੇ ’ਚ ਵੱਡੀ ਕਾਰਵਾਈ, CBI ਨੇ ਦਰਜ ਕੀਤੇ 9 ਮਾਮਲੇ

ਕੋਲਕਾਤਾ– ਪੱਛਮੀ ਬੰਗਾਲ ’ਚ ਚੋਣਾਂ ਤੋਂ ਬਾਅਦ ਹਿੰਸਾ ਮਾਮਲੇ ’ਚ ਵੀਰਵਾਰ ਨੂੰ ਸੀ.ਬੀ.ਆਈ. ਨੇ ਵੱਡੀ ਕਾਰਵਾਈ ਕਰਦੇ ਹੋਏ 9 ਮਾਮਲੇ ਦਰਜ ਕੀਤੇ ਹਨ। ਇਕ ਨਿਊਜ਼ ਏਜੰਸੀ ਨੇ ਸੂਤਰਾਂ ਦੇ ਹਵਾਲੇ ਤੋਂ ਇਸ ਦੀ ਜਾਣਕਾਰੀ ਦਿੱਤੀ ਹੈ। ਸੂਤਰਾਂ ਮੁਤਾਬਕ, ਸੀ.ਬੀ.ਆਈ. ਦੀਆਂ ਸਾਰੀਆਂ 4 ਇਕਾਈਆਂ ਕੋਲਕਾਤਾ ਤੋਂ ਆਪਣੇ ਦਲਾਂ ਨੂੰ ਸੰਬੰਧਿਤ ਘਟਨਾ ਵਾਲੇ ਸਥਾਨਾਂ ’ਤੇ ਭੇਜ ਰਹੀਆਂ ਹਨ। ਸੂਤਰਾਂ ਨੇ ਅੱਗੇ ਦੱਸਿਆ ਕਿ ਕੁਝ ਹੋਰ ਮਾਮਲੇ ਦਰਜ ਕੀਤੇ ਜਾਣ ਦੀ ਪ੍ਰਕਿਰਿਆ ’ਚ ਹਨ ਅਤੇ ਉਨ੍ਹਾਂ ’ਚੋਂ ਕੁਝ ਮਾਮਲੇ ਸੂਬਾ ਸਰਕਾਰ ਨੇ ਸੌਂਪੇ ਹਨ। ਕਲਕੱਤਾ ਹਾਈ ਕੋਰਟ ਦੀ 5 ਮੈਂਬਰੀ ਬੈਂਚ ਨੇ ਇਸ ਸਾਲ ਦੀ ਸ਼ੁਰੂਆਤ ’ਚ ਪੱਛਮੀ ਬੰਗਾਲ ’ਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਥਿਤ ਜਬਰ-ਜ਼ਿਨਾਹ ਅਤੇ ਕਲਤ ਦੇ ਮਾਮਲਿਆਂ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪੀ ਹੈ। 

ਕਲਕੱਤਾ ਹਾਈ ਕੋਰਟ ਨੇ ਸੀ.ਬੀ.ਆਈ. ਨੂੰ ਦਿੱਤੀ ਸੀ ਜਾਂਚ ਜੀ ਜ਼ਿੰਮੇਵਾਰੀ
ਦੱਸ ਦੇਈਏ ਕਿ ਇਸ ਤੋਂ ਪਹਿਲਾਂ 19 ਅਗਸਤ ਨੂੰ ਕੋਲਕਾਤਾ ਹਾਈ ਕੋਰਟ ਨੇ ਮੁੱਖ ਮੰਤਰੀ ਮਮਤਾ ਬੈਨਰਜ਼ੀ ਨੂੰ ਵੱਡਾ ਝਟਕਾ ਦਿੰਦੇ ਹੋਏ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪ ਦਿੱਤੀ ਸੀ। ਹਾਈ ਕੋਰਟ ਨੇ ਆਦੇਸ਼ ਦਿੰਦੇ ਹੋਏ ਕਿਹਾ ਸੀ ਕਿ ਸੀ.ਬੀ.ਆਈ. ਅਦਾਲਤ ਦੀ ਨਿਗਰਾਨੀ ’ਚ ਹੀ ਜਾਂਚ ਕਰੇਗੀ। ਹਾਈ ਕੋਰਟ ਨੇ ਕਿਹਾ ਸੀ ਕਿ ਕਲਤ ਅਤੇ ਜਬਰ-ਜ਼ਿਨਾਹ ਦੇ ਮਾਮਲਿਆਂ ਦੀ ਜਾਂਚ ਸੀ.ਬੀ.ਆਈ. ਕਰੇਗੀ, ਉਥੇ ਹੀ ਹੋਰ ਮਾਮਲਿਆਂ ਦੀ ਜਾਂਚ ਐੱਸ.ਆਈ.ਟੀ. ਕਰੇਗੀ। 

ਚੋਣ ਨਤੀਜਿਆਂ ਤੋਂ ਬਾਅਦ ਭੜਕੀ ਸੀ ਹਿੰਸਾ
ਦੱਸ ਦੇਈਏ ਕਿ 2 ਮਈ ਨੂੰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਪੱਛਮੀ ਬੰਗਾਲ ਦੇ ਕਈ ਸ਼ਹਿਰਾਂ ’ਚ ਹਿੰਸਾ ਦੀਆਂ ਘਟਨਾਵਾਂ ਹੋਈਆਂ। ਇਸ ਘਟਨਾ ਤੋਂ ਬਾਅਦ ਰਾਜਪਾਲ ਧਨਖੜ ਨੇ ਹਿੰਸਾ ਪ੍ਰਭਾਵਿਤ ਕਈ ਖੇਤਰਾਂ ਦਾ ਦੌਰਾ ਕੀਤਾ ਸੀ। 


author

Rakesh

Content Editor

Related News