CBI ਦੀ ਛਾਪੇਮਾਰੀ ਚੰਗੇ ਪ੍ਰਦਰਸ਼ਨ ਦਾ ਨਤੀਜਾ ਹੈ : ਕੇਜਰੀਵਾਲ
Friday, Aug 19, 2022 - 11:06 AM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਰਿਹਾਇਸ਼ 'ਤੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਛਾਪੇਮਾਰੀ ਗਲੋਬਲ ਪੱਧਰ 'ਤੇ ਸਰਾਹੇ ਜਾ ਰਹੇ ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ਦਾ ਨਤੀਜਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲੇ ਵੀ ਸੀ.ਬੀ.ਆਈ. ਦੇ ਛਾਪੇ ਪਏ ਹਨ ਅਤੇ ਇਸ ਵਾਰ ਵੀ ਕੁਝ ਸਾਹਮਣੇ ਨਹੀਂ ਆਏਗਾ। ਸੀ.ਬੀ.ਆਈ. ਨੇ ਦਿੱਲੀ ਆਬਕਾਰੀ ਨੀਤੀ 2021-22 ਦੇ ਸੰਬੰਧ 'ਚ ਸਿਸੋਦੀਆ ਦੇ ਘਰ ਸਮੇਤ 10 ਤੋਂ ਵੱਧ ਥਾਂਵਾਂ 'ਤੇ ਸ਼ੁੱਕਰਵਾਰ ਸਵੇਰੇ ਛਾਪੇਮਾਰੀ ਕੀਤੀ।
ਕੇਜਰੀਵਾਲ ਨੇ ਟਵੀਟ ਕੀਤਾ,''ਜਿਸ ਦਿਨ ਅਮਰੀਕਾ ਦੇ ਸਭ ਤੋਂ ਵੱਡੇ ਅਖ਼ਬਾਰ ਨਿਊਯਾਰਕ ਟਾਈਮਜ਼ ਦੇ ਮੁੱਖ ਪੰਨੇ 'ਤੇ ਦਿੱਲੀ ਸਿੱਖਿਆ ਮਾਡਲ ਦੀ ਤਾਰੀਫ਼ ਅਤੇ ਮਨੀਸ਼ ਸਿਸੋਦੀਆ ਦੀ ਤਸਵੀਰ ਛਪੀ, ਉਸੇ ਦਿਨ ਉਨ੍ਹਾਂ ਦੇ ਘਰ ਕੇਂਦਰ ਨੇ ਸੀ.ਬੀ.ਆਈ. ਭੇਜੀ।''
ਇਹ ਵੀ ਪੜ੍ਹੋ : ਘਰੇਲੂ ਉਡਾਣਾਂ ’ਚ ਸਿੱਖ ਯਾਤਰੀਆਂ ਦੇ ਕਿਰਪਾਨ ਰੱਖਣ ’ਤੇ ਰੋਕ ਨਹੀਂ : ਦਿੱਲੀ ਹਾਈ ਕੋਰਟ
ਉਨ੍ਹਾਂ ਕਿਹਾ,''ਸੀ.ਬੀ.ਆਈ. ਦਾ ਸੁਆਗਤ ਹੈ। ਪੂਰਾ ਸਹਿਯੋਗ ਕਰਾਂਗੇ। ਪਹਿਲੇ ਕੀ ਕਈ ਵਾਰ ਜਾਂਚ ਹੋਈ ਅਤੇ ਛਾਪੇ ਮਾਰੇ ਗਏ। ਕੁਝ ਨਹੀਂ ਨਿਕਲਿਆ। ਹੁਣ ਵੀ ਕੁਝ ਨਹੀਂ ਨਿਕਲੇਗਾ।'' ਉਨ੍ਹਾਂ ਨੇ ਇਕ ਹੋਰ ਟਵੀਟ 'ਚ ਕੀਤਾ,''ਦਿੱਲੀ ਦੇ ਸਿੱਖਿਆ ਅਤੇ ਸਿਹਤ ਮਾਡਲ ਦੀ ਪੂਰੀ ਦੁਨੀਆ ਚਰਚਾ ਕਰ ਰਹੀ ਹੈ। ਇਸ ਨੂੰ ਇਹ ਰੋਕਣਾ ਚਾਹੁੰਦੇ ਹਨ, ਇਸ ਲਈ ਦਿੱਲੀ ਦੇ ਸਿਹਤ ਅਤੇ ਸਿੱਖਿਆ ਮੰਤਰੀਆਂ ਖ਼ਿਲਾਫ਼ ਛਾਪੇ ਮਾਰੇ ਜਾ ਰਹੇ ਹਨ ਅਤੇ ਗ੍ਰਿਫ਼ਤਾਰੀ ਕੀਤੀ ਜਾ ਰਹੀ ਹੈ।'' ਕੇਜਰੀਵਾਲ ਨੇ ਕਿਹਾ,''ਜਿਸ ਨੇ ਵੀ 75 ਸਾਲਾਂ 'ਚ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕੀਤੀ, ਉਸ ਨੂੰ ਰੋਕਿਆ ਗਿਆ। ਇਸ ਲਈ ਭਾਰਤ ਪਿੱਛੇ ਰਹਿ ਗਿਆ ਪਰ ਅਸੀਂ ਦਿੱਲੀ ਦੇ ਚੰਗੇ ਕੰਮਾਂ ਨੂੰ ਰੁਕਣ ਨਹੀਂ ਦੇਵਾਂਗੇ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ