ਵਿੱਤ ਵਿਭਾਗ ਦੀ ਭਰਤੀ ਪ੍ਰੀਖਿਆ ''ਚ ਬੇਨਿਯਮੀਆਂ ਨੂੰ ਲੈ ਕੇ CBI ਨੇ 37 ਥਾਂਵਾਂ ''ਤੇ ਕੀਤੀ ਛਾਪੇਮਾਰੀ

Friday, Feb 03, 2023 - 01:25 PM (IST)

ਨਵੀਂ ਦਿੱਲੀ/ਜੰਮੂ (ਭਾਸ਼ਾ)- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਪਿਛਲੇ ਸਾਲ 6 ਮਾਰਚ ਨੂੰ ਵਿੱਤ ਵਿਭਾਗ 'ਚ ਲੇਖਾ ਸਹਾਇਕਾਂ ਦੀ ਭਰਤੀ ਪ੍ਰੀਖਿਆ 'ਚ ਬੇਨਿਯਮੀਆਂ ਦੇ ਦੋਸ਼ਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਜੰਮੂ ਕਸ਼ਮੀਰ ਦੇ 6 ਜ਼ਿਲ੍ਹਿਆਂ 'ਚ 37 ਥਾਂਵਾਂ 'ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੀ.ਬੀ.ਆਈ. ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਸਵੇਰੇ ਜੰਮੂ 'ਚ 30 ਥਾਂਵਾਂ 'ਤੇ ਵਿਚੋਲਿਆਂ ਅਤੇ ਹੋਰ ਦੋਸ਼ੀਆਂ ਦੇ ਕੰਪਲੈਕਸਾਂ 'ਚ ਛਾਪੇ ਮਾਰੇ। ਊਧਮਪੁਰ, ਰਾਜਾਪੁਰੀ ਅਤੇ ਡੋਡਾ ਸਮੇਤ ਹੋਰ ਥਾਂਵਾਂ 'ਤੇ ਵੀ ਤਲਾਸ਼ੀ ਮੁਹਿੰਮ ਚੱਲ ਰਹੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਕਸ਼ਮੀਰ ਸੇਵਾ ਚੋਣ ਬੋਰਡ (ਜੇ.ਕੇ.ਐੱਸ.ਐੱਸ.ਬੀ.) ਵਲੋਂ ਆਯੋਜਿਤ ਪ੍ਰੀਖਿਆ 'ਚ ਬੇਨਿਯਮੀਆਂ ਨੂੰ ਲੈ ਕੇ ਸੀ.ਬੀ.ਆਈ. ਨੇ ਪਿਛਲੇ ਸਾਲ ਨਵੰਬਰ 'ਚ ਇਕ ਮਾਮਲਾ ਦਰਜ ਕੀਤਾ ਸੀ। ਸੀ.ਬੀ.ਆਈ. ਨੇ ਇਸ ਮਾਮਲੇ 'ਚ 20 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਲੋਕਾਂ 'ਚ ਜੇ.ਕੇ.ਐੱਸ.ਐੱਸ.ਬੀ. ਦੀ ਸਾਬਕਾ ਮੈਂਬਰ ਨੀਲਮ ਖਜ਼ੂਰੀਆ, ਸੈਕਸ਼ਨ ਅਫ਼ਸਰ ਅੰਜੂ ਰੈਨਾ ਅਤੇ ਕਰਨੈਲ ਸਿੰਘ ਸ਼ਾਮਲ ਹਨ, ਜੋ ਉਸ ਸਮੇਂ ਬੀ.ਐੱਸ.ਐੱਫ. ਫਰੰਟੀਅਰ ਹੈੱਡ ਕੁਆਰਟਰ 'ਚ ਮੈਡੀਕਲ ਅਧਿਕਾਰੀ ਸਨ। ਬੋਰਡ ਵਲੋਂ ਪ੍ਰੀਖਿਆ 6 ਮਾਰਚ 2022 ਨੂੰ ਆਯੋਜਿਤ ਕੀਤੀ ਗਈ ਸੀ ਅਤੇ ਉਸ ਦੇ ਨਤੀਜੇ ਪਿਛਲੇ ਸਾਲ 21 ਅਪ੍ਰੈਲ ਨੂੰ ਐਲਾਨ ਕੀਤੇ ਗਏ ਸਨ।


DIsha

Content Editor

Related News