ਸੇਵਾਮੁਕਤ ਲੈਫਟੀਨੈਂਟ ਕਰਨਲ 22 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਗ੍ਰਿਫਤਾਰ
Thursday, Apr 24, 2025 - 10:36 PM (IST)

ਨਵੀਂ ਦਿੱਲੀ, (ਭਾਸ਼ਾ)– ਸੀ. ਬੀ. ਆਈ. ਨੇ ਸੇਵਾਮੁਕਤ ਲੈਫਟੀਨੈਂਟ ਕਰਨਲ ਅਮਰਜੀਤ ਸਿੰਘ ਤੇ ਇਕ ਹੋਰ ਠੇਕਾ ਮੁਲਾਜ਼ਮ ਨੂੰ ਸਾਬਕਾ ਫੌਜੀ ਯੋਗਦਾਨ ਸਿਹਤ ਯੋਜਨਾ (ਈ. ਸੀ. ਐੱਚ. ਐੱਸ.) ਨਾਲ ਸਬੰਧਤ ਇਕ ਮਾਮਲੇ ਦੇ ਨਿਪਟਾਰੇ ਲਈ ਰਾਜਸਥਾਨ ਦੇ ਇਕ ਮਲਟੀ-ਸਪੈਸ਼ਲਿਟੀ ਹਸਪਤਾਲ ਦੇ ਮਾਲਕ ਤੋਂ 22 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਹੈ।
ਸੀ. ਬੀ. ਆਈ. ਦੀ ਐੱਫ. ਆਈ. ਆਰ. ਵਿਚ ਦੋਸ਼ ਲਾਇਆ ਗਿਆ ਹੈ ਕਿ ਹਸਪਤਾਲ ਦਾ ਮਾਲਕ ਉਸ ਵੇਲੇ ਅਮਰਜੀਤ ਸਿੰਘ ਦੇ ਸੰਪਰਕ ਵਿਚ ਆਇਆ ਜਦੋਂ ਈ. ਸੀ. ਐੱਚ. ਐੱਸ. ਦੀ ਇਕ ਟੀਮ ਉਸ ਦੇ ਹਸਪਤਾਲ ਵਿਚ ਪਹੁੰਚੀ ਅਤੇ ਕਥਿਤ ਤੌਰ ’ਤੇ ਬਿਨਾਂ ਕੋਈ ਰਸੀਦ ਜਾਂ ਦਸਤਾਵੇਜ਼ ਦਿੱਤੇ ਸਾਬਕਾ ਫੌਜੀਆਂ ਦੇ 20-25 ਈ. ਸੀ. ਐੱਚ. ਐੱਸ. ਕਾਰਡ ਆਪਣੇ ਨਾਲ ਲੈ ਗਈ।
ਐੱਫ. ਆਈ. ਆਰ. ਮੁਤਾਬਕ ਅਮਰਜੀਤ ਨੇ ਹਸਪਤਾਲ ਦੇ ਮਾਲਕ ਨੂੰ ਕਥਿਤ ਤੌਰ ’ਤੇ ਭਰੋਸਾ ਦਿਵਾਇਆ ਕਿ ਜੇ ਉਹ ਰਿਸ਼ਵਤ ਦੇਣ ਲਈ ਤਿਆਰ ਹੈ ਤਾਂ ਉਹ ਮਾਮਲਾ ਹੱਲ ਕਰ ਦੇਵੇਗਾ।