ਦਿੱਲੀ : ਡਿਪਟੀ ਸੀ.ਐੱਮ. ਦੇ ਦਫਤਰ 'ਤੇ CBI ਦੀ ਛਾਪੇਮਾਰੀ, ਸਿਸੋਦੀਆ ਬੋਲੇ- 'ਸਵਾਗਤ ਹੈ'
Saturday, Jan 14, 2023 - 05:00 PM (IST)
ਨੈਸ਼ਨਲ ਡੈਸਕ- ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਦਫਤਰ 'ਤੇ ਸੀ.ਬੀ.ਆਈ. ਨੇ ਸ਼ਨੀਵਾਰ ਨੂੰ ਛਾਪੇਮਾਰੀ ਕੀਤੀ। ਸਿਸੋਦੀਆ ਨੇ ਖੁਦ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਆਪਣੇ ਟਵੀਟ 'ਚ ਕਿਹਾ ਕਿ ਅੱਜ ਫਿਰ ਸੀ.ਬੀ.ਆਈ. ਮੇਰੇ ਦਫਤਰ ਪਹੁੰਚੀ ਹੈ। ਉਨ੍ਹਾਂ ਦਾ ਸਵਾਗਤ ਹੈ। ਉਨ੍ਹਾਂ ਨੇ ਮੇਰੇ ਘਰ 'ਤੇ ਰੇਡ ਕਰਵਾਈ, ਦਫਤਰ 'ਚ ਛਾਪਾ ਮਾਰਿਆ, ਲਾਕਰ ਦੀ ਤਲਾਸ਼ੀ ਲਈ, ਮੇਰੇ ਪਿੰਡ ਤਕ 'ਚ ਪੁੱਛਗਿੱਛ ਕਰ ਲਈ। ਮੇਰੇ ਖਿਲਾਫ ਨਾ ਕੁਝ ਮਿਲੀਆ ਹੈ, ਨਾ ਕੁਝ ਮਿਲੇਗਾ ਕਿਉਂਕਿ ਮੈਂ ਕੁਝ ਗਲਤ ਕੀਤਾ ਹੀ ਨਹੀਂ। ਇਮਾਨਦਾਰੀ ਨਾਲ ਦਿੱਲੀ ਦੇ ਬੱਚਿਆਂ ਦੀ ਸਿੱਖਿਆ ਲਈ ਕੰਮ ਕੀਤਾ ਹੈ।
ਇਹ ਵੀ ਪੜ੍ਹੋ- ਨਿਤੀਨ ਗਡਕਰੀ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਦਫਤਰ 'ਚ 3 ਵਾਰ ਆਇਆ ਫੋਨ
ਇਹ ਵੀ ਪੜ੍ਹੋ- ਖ਼ਤਰੇ 'ਚ ਜੋਸ਼ੀਮਠ! ਡਰਾਉਣ ਵਾਲੇ ਹਨ ਇਸਰੋ ਦੀ ਰਿਪੋਰਟ ਦੇ ਨਤੀਜੇ, ਵੇਖੋ ਸੈਟੇਲਾਈਟ ਤਸਵੀਰਾਂ
ਦੱਸ ਦੇਈਏ ਕਿ ਦਿੱਲੀ 'ਚ ਨਵੀਂ ਸ਼ਰਾਬ ਨੀਤੀ ਮਾਮਲੇ 'ਚ ਈ.ਡੀ. ਨੇ ਕੋਰਟ 'ਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ ਪਰ ਉਸ ਵਿਚ ਸਿਸੋਦੀਆ ਦਾ ਨਾਂ ਸਾਹਮਣੇ ਨਹੀਂ ਆਇਆ। ਓਧਰ ਸੀ.ਬੀ.ਆਈ. ਲਗਾਤਾਰ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸੇ ਮਾਮਲੇ 'ਚ ਈ.ਡੀ. ਨੇ ਕੇ.ਸੀ.ਆਰ. ਦੀ ਧੀ ਕਵਿਤਾ ਕੋਲੋਂ ਵੀ ਪੁੱਛਗਿੱਛ ਕੀਤੀ ਸੀ।
ਇਹ ਵੀ ਪੜ੍ਹੋ- ਬੂਸਟਰ ਡੋਜ਼ ਦੇ ਤੌਰ ’ਤੇ ਹੋਵੇਗੀ ਕੋਵੈਕਸ ਦੀ ਵਰਤੋਂ, ਮਿਲੀ ਮਨਜ਼ੂਰੀ