ਮਨੀਸ਼ ਸਿਸੋਦੀਆ ਦੀ ਅਦਾਲਤ 'ਚ ਪੇਸ਼ੀ, CBI ਨੇ ਮੰਗੀ 5 ਦਿਨਾਂ ਦੀ ਰਿਮਾਂਡ

Monday, Feb 27, 2023 - 04:57 PM (IST)

ਮਨੀਸ਼ ਸਿਸੋਦੀਆ ਦੀ ਅਦਾਲਤ 'ਚ ਪੇਸ਼ੀ, CBI ਨੇ ਮੰਗੀ 5 ਦਿਨਾਂ ਦੀ ਰਿਮਾਂਡ

ਨਵੀਂ ਦਿੱਲੀ- ਸੀ. ਬੀ. ਆਈ. ਨੇ ਆਬਕਾਰੀ ਨੀਤੀ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੋਮਵਾਰ ਯਾਨੀ ਕਿ ਅੱਜ ਅਦਾਲਤ 'ਚ ਪੇਸ਼ ਕੀਤਾ। ਰਾਊਜ਼ ਐਵੇਨਿਊ ਅਦਾਲਤ ਕੰਪਲੈਕਸ ਦੇ ਅੰਦਰ ਅਤੇ ਬਾਹਰ ਵੱਡੀ ਗਿਣਤੀ 'ਚ ਸੁਰੱਖਿਆ ਕਾਮਿਆਂ ਨੂੰ ਤਾਇਨਾਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ- 'ਮੋਦੀ ਸਰਕਾਰ ਉਹ ਹੀ ਕਰ ਰਹੀ ਹੈ, ਜੋ ਇੰਦਰਾ ਗਾਂਧੀ ਨੇ ਐਮਰਜੈਂਸੀ ਦੌਰਾਨ ਕੀਤਾ ਸੀ'

ਜਾਂਚ ਏਜੰਸੀ ਨੇ ਸਿਸੋਦੀਆ ਨੂੰ ਵਿਸ਼ੇਸ਼ ਜੱਜ ਐੱਮ. ਕੇ. ਨਾਗਪਾਲ ਦੇ ਸਾਹਮਣੇ ਪੇਸ਼ ਕੀਤਾ ਅਤੇ 5 ਦਿਨ ਲਈ ਹਿਰਾਸਤ ਵਿਚ ਸੌਂਪਣ ਦੀ ਬੇਨਤੀ ਕੀਤੀ। ਸੀ. ਬੀ. ਆਈ. ਨੇ ਅਦਾਲਤ ਨੂੰ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦਿੱਲੀ ਦੇ ਉਪ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਆਬਕਾਰੀ ਨੀਤੀ ਮਾਮਲੇ ਵਿਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ ਪਰ ਜਾਂਚ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਨਿੱਜੀ ਤੌਰ 'ਤੇ ਫ਼ੈਸਲਾ ਕੀਤਾ। 

ਇਹ ਵੀ ਪੜ੍ਹੋ- ਵੱਡੀ ਖ਼ਬਰ : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ CBI ਨੇ ਕੀਤਾ ਗ੍ਰਿਫ਼ਤਾਰ

ਸੀ. ਬੀ. ਆਈ. ਨੇ ਅਦਾਲਤ ਨੂੰ ਕਿਹਾ ਕਿ ਪੁੱਛ-ਗਿੱਛ ਲਈ ਉਸ ਨੂੰ ਸਿਸੋਦੀਆ ਦੀ ਹਿਰਾਸਤ ਦੀ ਲੋੜ ਹੈ। ਉੱਥੇ ਹੀ ਸਿਸੋਦੀਆ ਦੇ ਵਕੀਲ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਦੇਣ ਦੀ ਸੀ. ਬੀ. ਆਈ. ਦੀ ਬੇਨਤੀ ਦਾ ਵਿਰੋਧ ਕੀਤਾ। ਉਨ੍ਹਾਂ ਨੇ ਅਦਾਲਤ ਵਿਚ ਦਲੀਲ ਦਿੱਤੀ ਕਿ ਉਨ੍ਹਾਂ ਦੇ ਮੁਵਕਿੱਲ ਖ਼ਿਲਾਫ਼ ਕੋਈ ਸਬੂਤ ਨਹੀਂ ਹਨ। ਸੀ. ਬੀ. ਆਈ. ਨੇ 2021-22 ਦੀ ਆਬਕਾਰੀ ਨੀਤੀ (ਹੁਣ ਰੱਦ ਕੀਤੀ ਜਾ ਚੁੱਕੀ) ਨੂੰ ਲਾਗੂ ਕਰਨ 'ਚ ਭ੍ਰਿਸ਼ਟਾਚਾਰ ਨੂੰ ਲੈ ਕੇ 9 ਘੰਟੇ ਦੀ ਪੁੱਛ-ਗਿੱਛ ਮਗਰੋਂ ਐਤਵਾਰ ਸ਼ਾਮ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਸੀ।

ਇਹ ਵੀ ਪੜ੍ਹੋ- ਸਿਸੋਦੀਆ ਤੋਂ CBI ਦੀ ਪੁੱਛ-ਗਿੱਛ ਜਾਰੀ, ਵਿਰੋਧ ਪ੍ਰਦਰਸ਼ਨ ਕਰ ਰਹੇ 'ਆਪ' ਨੇਤਾ ਹਿਰਾਸਤ 'ਚ


author

Tanu

Content Editor

Related News