CBI ਦੇ 15 ਅਧਿਕਾਰੀ ਸਨਮਾਨਿਤ, ਮਿਲਿਆ ਗ੍ਰਹਿ ਮੰਤਰਾਲਾ ਦਾ ਮੈਡਲ

Friday, Aug 23, 2019 - 08:15 PM (IST)

CBI ਦੇ 15 ਅਧਿਕਾਰੀ ਸਨਮਾਨਿਤ, ਮਿਲਿਆ ਗ੍ਰਹਿ ਮੰਤਰਾਲਾ ਦਾ ਮੈਡਲ

ਨਵੀਂ ਦਿੱਲੀ— ਸੀ.ਬੀ.ਆਈ. ਦੇ 15 ਅਧਿਕਾਰੀਆਂ ਨੂੰ ਉਨ੍ਹਾਂ ਦੇ ਬਿਹਤਰੀਨ ਕੰਮ ਲਈ ਐਵਾਰਡ ਦਿੱਤਾ ਗਿਆ ਹੈ। ਇਨ੍ਹਾਂ ਅਧਿਕਾਰੀਆਂ ਨੂੰ ਜਾਂਚ 'ਚ ਸ਼ਾਨਦਾਰ ਕੰਮ ਲਈ ਕੇਂਦਰੀ ਗ੍ਰਹਿ ਮੰਤਰੀ ਦੇ ਮੈਡਲ 2019 ਲਈ ਪੁਰਸਕਾਰ ਦਿੱਤਾ ਗਿਆ। ਸੀ.ਬੀ.ਆਈ. ਦੇ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਧਿਕਾਰੀਆਂ 'ਚ ਭੋਪਾਲ ਦੇ ਡੀ.ਐੱਸ.ਪੀ. ਭਾਰਤੇਂਦਰ ਸ਼ਰਮਾ, ਨਵੀਂ ਦਿੱਲੀ ਦੇ ਡੀ.ਐੱਸ.ਪੀ. ਪੇੱਡੀਰਾਜੂ ਬਾਂਦੀ, ਕੋਲਕਾਤਾ ਦੇ ਡੀ.ਐੱਸ.ਪੀ. ਚਿਤਰੰਜਨ ਦਾਸ, ਨਵੀਂ ਦਿੱਲੀ ਦੇ ਡੀ.ਐੱਸ.ਪੀ. ਪੁਸਪਲ ਪੌਲ, ਨਵੀਂ ਦਿੱਲੀ ਦੇ ਡੀ.ਐੱਸ.ਪੀ. ਅਲੋਕ ਕੁਮਾਰ ਸਿੰਘ, ਨਵੀਂ ਦਿੱਲੀ ਦੇ ਡੀ.ਐੱਸ.ਪੀ. ਗੁਲਸ਼ਨ ਮੋਹਨ ਰਾਠੀ ਤੇ ਬੈਂਗਲੁਰੂ ਦੇ ਡੀ.ਐੱਸ.ਪੀ. ਬ੍ਰਜੇਸ਼ ਕੁਮਾਰ ਸ਼ਾਮਲ ਹਨ।


author

Inder Prajapati

Content Editor

Related News