ਅਗਲੇ ਹਫਤੇ ਲਈ ਬਾਬਾ ਵੇਂਗਾ ਨੇ ਕਰ'ਤੀ ਵੱਡੀ ਭਵਿੱਖਬਾਣੀ ! 'ਮਾਲਾਮਾਲ' ਹੋਣਗੀਆਂ ਇਹ 5 ਰਾਸ਼ੀਆਂ
Sunday, Nov 22, 2026 - 02:19 PM (IST)
ਨਵੀਂ ਦਿੱਲੀ - ਨਵੰਬਰ ਮਹੀਨੇ ਦਾ ਆਖਰੀ ਹਫਤਾ ਕਈ ਰਾਸ਼ੀਆਂ ਲਈ ਨਵੀਆਂ ਉਮੀਦਾਂ ਤੇ ਸਫਲਤਾ ਭਰਿਆ ਰਹਿ ਸਕਦਾ ਹੈ। ਬਾਵਾ ਵੇਂਗਾ ਨਾਲ ਜੁੜੀਆਂ ਭਵਿੱਖਬਾਣੀਆਂ ਦੇ ਆਧਾਰ ਉਤੇ ਇਹ ਹਫਤਾ ਖਾਸ ਤੌਰ 'ਤੇ 5 ਰਾਸ਼ੀਆਂ ਲਈ ਬਹੁਤ ਹੀ ਚੰਗਾ ਸਾਬਤ ਹੋਣ ਵਾਲਾ ਹੈ। ਇਸ ਲਈ ਆਓ ਇਸ ਖਬਰ ਰਾਹੀਂ ਜਾਣਦੇ ਹਾਂ ਕਿ ਉਹ ਕਿਹੜੀਆਂ ਰਾਸ਼ੀਆਂ ਹਨ ਜੋ ਖੁਸ਼ਕਿਸਮਤ ਦੱਸੀਆਂ ਗਈਆਂ ਹਨ। ਆਓ ਜਾਣਦੇ ਹਾਂ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਬਾਰੇ ...
ਬ੍ਰਿਖ ਰਾਸ਼ੀ
ਬ੍ਰਿਖ ਰਾਸ਼ੀ ਵਾਲਿਆਂ ਲਈ ਨਵੰਬਰ ਦਾ ਆਖਰੀ ਹਫਤਾ ਆਰਥਿਕ ਹਾਲਤ ਪੱਖੋਂ ਬਹੁਤ ਹੀ ਚੰਗਾ ਸਾਬਤ ਹੋਵੇਗਾ। ਇਸ ਹਫ਼ਤੇ, ਲੰਬੇ ਸਮੇਂ ਤੋਂ ਰੁਕੇ ਹੋਏ ਫੰਡਾਂ ਦੀ ਵਾਪਸੀ ਦੀ ਸੰਭਾਵਨਾ ਹੈ। ਨੌਕਰੀ ਕਰਨ ਵਾਲੇ ਲੋਕਾਂ ਨੂੰ ਕੰਮ 'ਤੇ ਨਵੀਆਂ ਜ਼ਿੰਮੇਵਾਰੀਆਂ ਜਾਂ ਤਰੱਕੀ ਦੇ ਮੌਕੇ ਮਿਲ ਸਕਦੇ ਹਨ, ਜਦੋਂ ਕਿ ਕਾਰੋਬਾਰੀ ਮਾਲਕਾਂ ਨੂੰ ਨਵੇਂ ਸੌਦੇ ਤੋਂ ਲਾਭ ਹੋਣ ਦੀ ਉਮੀਦ ਹੈ। ਪਰਿਵਾਰ 'ਚ ਵੀ ਸੁੱਖ-ਸ਼ਾਂਤੀ ਬਣੀ ਰਹੇਗੀ ਅਤੇ ਵਿਆਹੁਤਾ ਜੀਵਨ ਵੀ ਸੁਖਦਾਈ ਰਹੇਗਾ।
ਕਰਕ ਰਾਸ਼ੀ
ਕਰਕ ਰਾਸ਼ੀ ਵਾਲਿਆਂ ਲਈ ਇਹ ਹਫਤਾ ਬਹੁਤ ਹੀ ਚੰਗਾ ਤੇ ਨਵੀਆਂ ਪ੍ਰਾਪਤੀਆਂ ਵਾਲਾ ਰਹੇਗਾ। ਕਰਕ ਰਾਸ਼ੀ ਦੇ ਲੋਕਾਂ ਨੂੰ ਇਸ ਹਫ਼ਤੇ ਕੰਮ 'ਤੇ ਆਪਣੇ ਕੰਮ ਲਈ ਪ੍ਰਸ਼ੰਸਾ ਮਿਲ ਸਕਦੀ ਹੈ ਅਤੇ ਉਨ੍ਹਾਂ ਦੇ ਕਰੀਅਰ ਨੂੰ ਮਜ਼ਬੂਤੀ ਮਿਲ ਸਕਦੀ ਹੈ। ਇਸ ਹਫ਼ਤੇ, ਫਸੇ ਹੋਏ ਫੰਡਾਂ ਦੀ ਵਾਪਸੀ ਦੀ ਸੰਭਾਵਨਾ ਹੈ ਅਤੇ ਤੁਹਾਡੀ ਵਿੱਤੀ ਸਥਿਤੀ 'ਚ ਸੁਧਾਰ ਦੇ ਸੰਕੇਤ ਹਨ। ਨਿਵੇਸ਼ ਸਬੰਧੀ ਸੋਚ-ਸਮਝ ਕੇ ਫੈਸਲੇ ਲੈਣ ਨਾਲ ਲਾਭ ਹੋਵੇਗਾ। ਤੁਹਾਨੂੰ ਆਪਣੇ ਪਰਿਵਾਰ 'ਚ ਕੋਈ ਚੰਗੀ ਖ਼ਬਰ ਮਿਲ ਸਕਦੀ ਹੈ। ਆਖਰੀ ਹਫ਼ਤਾ ਤੁਹਾਡੇ ਪ੍ਰੇਮ ਜੀਵਨ 'ਚ ਕਿਸੇ ਵੀ ਗਲਤਫਹਿਮੀ ਨੂੰ ਦੂਰ ਕਰਨ ਦੀ ਸੰਭਾਵਨਾ ਹੈ।
ਤੁਲਾ ਰਾਸ਼ੀ
ਤੁਲਾ ਰਾਸ਼ੀ ਵਾਲਿਆਂ ਲਈ ਇਹ ਹਫਤਾ ਚੰਗੀ ਕਿਸਮਤ ਵਾਲਾ ਸਾਬਤ ਹੋਵੇਗਾ। ਤੁਹਾਡੇ ਰੁਕੇ ਹੋਏ ਕੰਮ ਵੀ ਪੂਰੇ ਹੋਣਗੇ ਤੇ ਆਰਥਿਕ ਸਥਿਤੀ ਵੀ ਬਿਹਤਰ ਹੋਵੇਗੀ। ਨੌਕਰੀ ਬਦਲਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਚੰਗਾ ਮੌਕਾ ਮਿਲ ਸਕਦੈ, ਜਦੋਂ ਕਿ ਵਪਾਰਕ ਮੁਨਾਫ਼ੇ 'ਚ ਵਾਧਾ ਹੋਣ ਦੀ ਉਮੀਦ ਹੈ, ਜਿਸ ਨਾਲ ਤੁਹਾਡੀਆਂ ਯੋਜਨਾਵਾਂ ਸਫਲ ਹੋ ਸਕਦੀਆਂ ਹਨ। ਪੈਸੇ ਕਮਾਉਣ ਦੇ ਨਵੇਂ ਰਾਹ ਖੁੱਲ੍ਹਣਗੇ ਤੇ ਮਾਣ-ਸਨਮਾਨ ਵੀ ਵਧੇਗਾ। ਤੁਹਾਡਾ ਵਿਆਹੁਤਾ ਜੀਵਨ ਵੀ ਸੁਖਦਾਈ ਰਹੇਗਾ।
ਧਨੁ ਰਾਸ਼ੀ
ਧਨੁ ਰਾਸ਼ੀ ਵਾਲਿਆਂ ਲਈ ਇਹ ਹਫਤਾ ਤਰੱਕੀਆਂ ਤੇ ਸਾਕਾਤਮਕ ਸੋਚ ਵਾਲਾ ਰਹੇਗਾ। ਕਰੀਅਰ 'ਚ ਅੱਗੇ ਵਧਣ ਦਾ ਮੌਕਾ ਵੀ ਮਿਲੇਗਾ ਤੇ ਕਈ ਲੋਕਾਂ ਨਾਲ ਜਾਣ-ਪਛਾਣ ਵੀ ਵਧੇਗੀ। ਇਸ ਦੇ ਨਾਲ ਹੀ ਕਾਰੋਬਾਰ 'ਚ ਵੀ ਵਿਸਥਾਰ ਹੋਵੇਗਾ ਤੇ ਆਰਥਿਕ ਮਾਮਲਿਆਂ 'ਚ ਲਾਭ ਦੇ ਨਵੇਂ ਯੋਗ ਬਣਨਗੇ। ਪਰਿਵਾਰ ਨਾਲ ਵੀ ਚੰਗਾ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ। ਯਾਤਰਾ ਕਰਨ ਵੀ ਲਾਭਦਾਇਕ ਸਾਬਤ ਹੋ ਸਕਦਾ ਹੈ।
ਮੀਨ ਰਾਸ਼ੀ
ਮੀਨ ਰਾਸ਼ੀ ਵਾਲਿਆਂ ਲਈ ਨਵੰਬਰ ਦਾ ਆਖਰੀ ਹਫਤਾ ਖੁਸ਼ੀਆਂ ਤੇ ਪ੍ਰਾਪਤੀਆਂ ਭਰਿਆ ਹੋਵੇਗਾ। ਲੰਬੇ ਸਮੇਂ ਤੋਂ ਚਲੀ ਆ ਰਹੀ ਪ੍ਰੇਸ਼ਾਨੀਆਂ ਤੋਂ ਮੁਕਤੀ ਮਿਲੇਗੀ। ਜੇਕਰ ਕੋਰਟ ਕਚਹਿਰੀ ਦਾ ਕੋਈ ਮਾਮਲਾ ਚੱਲ ਰਿਹਾ ਹੈ ਤਾਂ ਉਸ ਤੋਂ ਵੀ ਛੁਟਕਾਰਾ ਹੋਵੇਗਾ। ਕੰਮ ਵਾਲੀ ਥਾਂ 'ਤੇ ਤੁਹਾਡੀ ਮਿਹਨਤ ਰੰਗ ਲਿਆਵੇਗੀ। ਆਮਦਨ ਦੇ ਨਵੇਂ ਸਰੋਤ ਉਭਰਣਗੇ ਤੇ ਆਰਥਿਕ ਸਥਿਤੀ ਵੀ ਮਜ਼ਬੂਤ ਹੋਵੇਗੀ। ਪ੍ਰੇਮ ਸਬੰਧ ਹੋਰ ਮਜ਼ਬੂਤ ਹੋਣਗੇ ਤੇ ਵਿਆਹੁਤਾ ਜੀਵਨ 'ਚ ਚੱਲ ਰਹੀਆਂ ਸਮੱਸਿਆਵਾਂ ਤੋਂ ਛੁਟਕਾਰਾ ਹਵੇਗਾ। ਵਿਦਿਆਰਥੀਆਂ ਲਈ ਵੀ ਇਹ ਹਫਤਾ ਚੰਗਾ ਸਾਬਤ ਹੋਵੇਗਾ।
ਇਹ ਜਾਣਕਾਰੀ ਆਮ ਤੱਥਾਂ 'ਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
