ਸੀ. ਬੀ. ਆਈ. ਅਦਾਲਤ ''ਚ ਹੁੱਡਾ ਖਿਲਾਫ ਚੱਲ ਰਹੇ ਦੋਵਾਂ ਮਾਮਲਿਆਂ ਦੀ ਇਕੱਠੀ ਹੋਈ ਸੁਣਵਾਈ

09/19/2019 12:24:30 PM

ਪੰਚਕੂਲਾ—ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ 32 ਦੋਸ਼ੀ ਅਦਾਲਤ 'ਚ ਪੇਸ਼ ਹੋਏ। ਦੱਸ ਦੇਈਏ ਕਿ ਐਸੋਸੀਏਟ ਜਰਨਲਜ਼ ਲਿਮਟਿਡ (ਏ. ਜੇ. ਐੱਲ) ਨੂੰ ਪਲਾਂਟ ਵੰਡ ਅਤੇ ਮਾਨੇਸਰ ਜ਼ਮੀਨ ਘੋਟਾਲੇ 'ਚ ਬੁੱਧਵਾਰ ਨੂੰ ਪੰਚਕੂਲਾ ਦੀ ਸਪੈਸ਼ਲ ਸੀ. ਬੀ. ਆਈ. ਅਦਾਲਤ 'ਚ ਸੁਣਵਾਈ ਹੋਈ। ਇਸ ਦੌਰਾਨ ਏ. ਜੇ. ਐੱਲ ਮਾਮਲੇ ਨੂੰ ਖਾਰਿਜ ਕਰਨ ਦੀ ਮੰਗ ਨੂੰ ਲੈ ਕੇ ਹੁੱਡਾ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ 'ਤੇ ਅਦਾਲਤ ਨੇ ਸੀ. ਬੀ. ਆਈ ਤੋਂ ਜਵਾਬ ਮੰਗਿਆ ਸੀ। ਸੀ. ਬੀ. ਆਈ. ਨੇ ਆਪਣਾ ਜਵਾਬ ਦਰਜ ਕੀਤਾ। ਇਸ ਨੂੰ ਖੋਲਿਆ ਨਹੀਂ ਗਿਆ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 22 ਅਕਤੂਬਰ ਨੂੰ ਹੋਵੇਗੀ। ਇਸ ਦੌਰਾਨ ਦੋਵਾਂ ਪੱਖਾਂ ਵੱਲੋਂ ਦਲੀਲਾਂ ਰੱਖੀਆਂ ਜਾਣਗੀਆਂ। ਮਾਨੇਸਰ ਜ਼ਮੀਨ ਘੋਟਾਲੇ 'ਚ ਕਈ ਘੰਟਿਆਂ ਤੱਕ ਦਲੀਲਾਂ ਚੱਲੀਆਂ। ਚਾਰਜ ਫ੍ਰੇਮ ਕਰਨ ਲਈ ਲਈ ਹੁੱਡਾ ਇਸ ਬਹਿਸ ਤੋਂ ਬਾਅਦ ਸੁਣਵਾਈ 26 ਸਤੰਬਰ ਨੂੰ ਹੋਵੇਗੀ।


Iqbalkaur

Content Editor

Related News