60 ਹਜ਼ਾਰ ਕਰੋੜ ਦੇ ਘਪਲੇ ਦੇ ਮਾਮਲੇ ''ਚ CBI ਨੇ 11 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
Friday, Dec 24, 2021 - 02:16 PM (IST)
ਨਵੀਂ ਦਿੱਲੀ (ਵਾਰਤਾ)- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਵੱਖ-ਵੱਖ ਨਿਵੇਸ਼ਾਂ ਰਾਹੀਂ ਲੋਕਾਂ ਤੋਂ ਹਜ਼ਾਰਾਂ ਕਰੋੜ ਰੁਪਏ ਠੱਗਣ ਵਾਲੀ ਇਕ ਨਿੱਜੀ ਕੰਪਨੀ ਵਿਰੁੱਧ ਜਾਂਚ ਦੇ ਸਿਲਸਿਲੇ ਚ ਵੀਰਵਾਰ ਨੂੰ ਦਿੱਲੀ, ਚੰਡੀਗੜ੍ਹ, ਕੋਲਕਾਤਾ ਅਤੇ ਭੁਵਨੇਸ਼ਵਰ ਤੋਂ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਦੋਸ਼ੀਆਂ ਨੂੰ ਦਿੱਲੀ ਦੀ ਰਾਊਜ ਐਵੇਨਿਊ ਕੋਰਟ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ 8 ਲੋਕਾਂ ਨੂੰ 2 ਦਿਨਾਂ ਦੀ ਪੁਲਸ ਹਿਰਾਸਤ ਜਦੋਂ ਕਿ ਤਿੰਨ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ।
ਇਹ ਵੀ ਪੜ੍ਹੋ : ਕੀ 31 ਦਸੰਬਰ ਤੱਕ ਭਾਰਤ ਬੰਦ ਦਾ ਕੀਤਾ ਗਿਆ ਹੈ ਐਲਾਨ? ਜਾਣੋ ਇਸ ਵਾਇਰਲ ਸੰਦੇਸ਼ ਦੀ ਪੂਰੀ ਸੱਚਾਈ
ਸੀ.ਬੀ.ਆਈ. ਨੇ ਪਹਿਲਾਂ ਪਰਲਜ਼ ਗਰੁੱਪ ਵਿਰੁੱਧ ਸੁਪਰੀਮ ਕੋਰਟ ਦੇ ਨਿਰਦੇਸ਼ 'ਤੇ ਇਕ ਮਾਮਲਾ ਦਰਜ ਕੀਤਾ ਸੀ, ਜਿਸ ਨੇ ਕਥਿਤ ਤੌਰ 'ਤੇ ਕਾਨੂੰਨੀ ਮਨਜ਼ੂਰੀ ਦੇ ਬਿਨਾਂ ਗੈਰ-ਕਾਨੂੰਨੀ ਸੰਚਾਲਤ ਨਿਵੇਸ਼ ਯੋਜਨਾਵਾਂ ਰਾਹੀਂ ਦੇਸ਼ ਭਰ 'ਚ 5 ਕਰੋੜ ਨਿਵੇਸ਼ਕਾਂ ਤੋਂ 60 ਹਜ਼ਾਰ ਕਰੋੜ ਰੁਪਏ ਇੱਕਠੇ ਕੀਤੇ ਸਨ। ਸੀ.ਬੀ.ਆਈ. ਨੇ ਪਰਲਜ਼ ਗਰੁੱਪ ਦੀਆਂ 2 ਪ੍ਰਮੁੱਖ ਕੰਪਨੀਆਂ ਦੇ ਡਾਇਰੈਕਟਰਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਸੀ.ਬੀ.ਆਈ. ਨੇ ਕਿਹਾ ਕਿ 8 ਜਨਵਰੀ 2016 ਨੂੰ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਾਤ ਗਿਆ ਸੀ ਅਤੇ 7 ਅਪ੍ਰੈਲ 2016 ਨੂੰ ਦੋਸ਼ੀ ਵਿਰੁੱਧ ਦੋਸ਼ ਪੱਤਰ ਦਾਇਰ ਕੀਤਾ ਗਿਆ ਸੀ। ਅੱਗੇ ਦੀ ਜਾਂਚ ਜਾਰੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ