ਅੱਜ ਹੋਵੇਗੀ CAT ਦੀ ਪ੍ਰੀਖਿਆ, Exam ਤੋਂ ਪਹਿਲਾਂ ਪੜ੍ਹ ਲਓ ਇਹ ਅਹਿਮ ਦਿਸ਼ਾ-ਨਿਰਦੇਸ਼
Sunday, Nov 24, 2024 - 05:58 AM (IST)
ਨੈਸ਼ਨਲ ਡੈਸਕ - ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਕਲਕੱਤਾ (IIM ਕਲਕੱਤਾ) ਐਤਵਾਰ ਨੂੰ ਕਾਮਨ ਐਡਮਿਸ਼ਨ ਟੈਸਟ (CAT) 2024 ਆਯੋਜਿਤ ਕਰ ਰਿਹਾ ਹੈ। ਇਹ ਕਾਮਨ ਐਡਮਿਸ਼ਨ ਟੈਸਟ ਪ੍ਰੀਖਿਆ ਤਿੰਨ ਸ਼ਿਫਟਾਂ ਵਿੱਚ ਹੋਵੇਗੀ। ਪਹਿਲੀ ਸ਼ਿਫਟ ਦੀ ਪ੍ਰੀਖਿਆ ਸਵੇਰੇ 8:30 ਵਜੇ ਤੋਂ ਸਵੇਰੇ 10:30 ਵਜੇ ਤੱਕ ਹੋਵੇਗੀ। ਇਸ ਤੋਂ ਬਾਅਦ ਦੂਜੀ ਸ਼ਿਫਟ ਦੁਪਹਿਰ 12:30 ਤੋਂ 2:30 ਵਜੇ ਤੱਕ ਹੋਵੇਗੀ। ਜਦੋਂ ਕਿ ਤੀਜੀ ਸ਼ਿਫਟ ਸ਼ਾਮ 4:30 ਤੋਂ 6:30 ਵਜੇ ਤੱਕ ਹੋਵੇਗੀ।
ਇਸ ਤੋਂ ਪਹਿਲਾਂ ਹਾਲ ਹੀ ਵਿੱਚ, IIM ਕਲਕੱਤਾ ਨੇ ਅਧਿਕਾਰਤ ਵੈੱਬਸਾਈਟ 'ਤੇ CAT ਪ੍ਰੀਖਿਆ ਲਈ ਦਾਖਲਾ ਕਾਰਡ ਜਾਰੀ ਕੀਤਾ ਸੀ। CAT ਪ੍ਰੀਖਿਆ ਵਿਚ ਸ਼ਾਮਲ ਹੋਣ ਵਾਲੇ ਉਮੀਦਵਾਰ IIM ਕਲਕੱਤਾ ਦੀ ਅਧਿਕਾਰਤ ਵੈੱਬਸਾਈਟ iimcat.ac.in 'ਤੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।
ਐਡਮਿਟ ਕਾਰਡ ਨੂੰ ਡਾਊਨਲੋਡ ਕਰਨ ਲਈ, ਉਮੀਦਵਾਰਾਂ ਨੂੰ ਆਪਣੀ ਰਜਿਸਟ੍ਰੇਸ਼ਨ ਆਈ.ਡੀ. ਅਤੇ ਪਾਸਵਰਡ ਦੀ ਲੋੜ ਹੋਵੇਗੀ। ਇਸ ਤੋਂ ਇਲਾਵਾ ਉਮੀਦਵਾਰਾਂ ਨੂੰ ਪ੍ਰੀਖਿਆ ਵਾਲੇ ਦਿਨ ਐਡਮਿਟ ਕਾਰਡ ਦੇ ਨਾਲ ਇੱਕ ਵੈਧ ਫੋਟੋ ਆਈ.ਡੀ. ਵੀ ਨਾਲ ਲੈ ਕੇ ਜਾਣਾ ਹੋਵੇਗਾ।
ਕੈਟ ਪ੍ਰੀਖਿਆ 2024 ਦਾ ਪੈਟਰਨ ?
ਤੁਹਾਨੂੰ ਦੱਸ ਦੇਈਏ ਕਿ CAT ਪ੍ਰੀਖਿਆ 2024 ਦੀ ਪ੍ਰੀਖਿਆ ਵਿੱਚ ਤਿੰਨ ਭਾਗ ਹੋਣਗੇ। ਜਿਸ ਵਿੱਚ ਵਰਬਲ ਐਬਿਲਟੀ ਐਂਡ ਰੀਡਿੰਗ ਕੰਪਰੀਹੈਂਸ਼ਨ (VARC), ਡੇਟਾ ਇੰਟਰਪ੍ਰੀਟੇਸ਼ਨ ਐਂਡ ਲਾਜ਼ੀਕਲ ਰੀਜ਼ਨਿੰਗ (DILR), ਅਤੇ ਕੁਆਂਟੀਟੇਟਿਵ ਐਪਟੀਟਿਊਡ (QA) ਸ਼ਾਮਲ ਹਨ। CAT 2024 ਦੇ ਪੇਪਰ ਵਿੱਚ ਕੁੱਲ 66 ਸਵਾਲ ਹੋਣਗੇ। ਇਸ ਵਾਰ ਉਮੀਦਵਾਰਾਂ ਨੂੰ ਹਰੇਕ ਸਹੀ ਉੱਤਰ ਲਈ 3 ਅੰਕ ਪ੍ਰਾਪਤ ਹੋਣਗੇ ਅਤੇ ਹਰੇਕ ਗਲਤ ਜਵਾਬ ਲਈ ਇੱਕ ਅੰਕ ਕੱਟਿਆ ਜਾਵੇਗਾ।
ਮਰਦ ਅਤੇ ਔਰਤ ਲਈ ਕੀ ਹੈ ਡਰੈੱਸ ਕੋਡ ?
ਇਮਤਿਹਾਨ ਵਿੱਚ ਉਮੀਦਵਾਰਾਂ ਨੂੰ ਮੋਟੇ ਸੋਲਾਂ ਵਾਲੇ ਜੁੱਤੀਆਂ ਪਹਿਨਣ ਦੀ ਇਜਾਜ਼ਤ ਨਹੀਂ ਹੋਵੇਗੀ। ਜੇਬਾਂ ਵਾਲੇ ਕੱਪੜੇ ਨਹੀਂ ਪਾ ਸਕਣਗੇ। ਉਹ ਕਿਸੇ ਵੀ ਕਿਸਮ ਦੀ ਕਮੀਜ਼, ਟੀ-ਸ਼ਰਟ, ਟਰਾਊਜ਼ਰ ਜਾਂ ਜੋ ਵੀ ਪਹਿਨਣ ਵਿਚ ਆਰਾਮਦਾਇਕ ਮਹਿਸੂਸ ਕਰਦੇ ਹਨ, ਪਹਿਨ ਸਕਦੇ ਹਨ। ਜਦਕਿ ਮਹਿਲਾ ਉਮੀਦਵਾਰਾਂ ਨੂੰ ਆਪਣੇ ਨਾਲ ਕੋਈ ਗਹਿਣਾ ਜਾਂ ਕੋਈ ਵੀ ਧਾਤੂ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਤੋਂ ਇਲਾਵਾ, ਝੁਮਕੇ, ਕੋਕਾ (ਨੋਜ਼ ਪਿਨ), ਹਾਰ, ਪਾਇਲ, ਚੂੜੀਆਂ ਜਾਂ ਕੋਈ ਹੋਰ ਧਾਤੂ ਦੇ ਗਹਿਣੇ ਪਾਉਣ ਦੀ ਇਜਾਜ਼ਤ ਨਹੀਂ ਹੈ।