ਰੈਲੀ ’ਚ ਤਲਵਾਰ ਲਹਿਰਾਉਣ ਦੇ ਦੋਸ਼ ’ਚ ਰਾਜ ਠਾਕਰੇ ਵਿਰੁੱਧ ਮਾਮਲਾ ਦਰਜ

Thursday, Apr 14, 2022 - 12:15 PM (IST)

ਰੈਲੀ ’ਚ ਤਲਵਾਰ ਲਹਿਰਾਉਣ ਦੇ ਦੋਸ਼ ’ਚ ਰਾਜ ਠਾਕਰੇ ਵਿਰੁੱਧ ਮਾਮਲਾ ਦਰਜ

ਠਾਣੇ– ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਦੇ ਪ੍ਰਧਾਨ ਰਾਜ ਠਾਕਰੇ ਵਿਰੁੱਧ ਠਾਣੇ ਸ਼ਹਿਰ ’ਚ ਇਕ ਰੈਲੀ ਦੌਰਾਨ ਤਲਵਾਰ ਲਹਿਰਾਉਣ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ। 

ਇਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਠਾਕਰੇ ਦੇ ਨਾਲ ਹੀ ਪਾਰਟੀ ਦੇ ਠਾਣੇ ਅਤੇ ਪਾਲਘਰ ਜ਼ਿਲਾ ਪ੍ਰਧਾਨ ਅਵਿਨਾਸ਼ ਜਾਧਵ ਅਤੇ ਠਾਣੇ ਸ਼ਹਿਰ ਦੇ ਪ੍ਰਧਾਨ ਰਵਿੰਦਰ ਮੋਰੇ ਵਿਰੁੱਧ ਹਥਿਆਰ ਕਾਨੂੰਨ ਦੀ ਧਾਰਾ 4 ਅਤੇ 25 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

 ਉਨ੍ਹਾਂ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਗਡਕਰੀ ਚੌਕ ’ਤੇ ਆਯੋਜਿਤ ਇਕ ਰੈਲੀ ਦੌਰਾਨ ਪਾਰਟੀ ਦੇ ਸਥਾਨਕ ਨੇਤਾਵਾਂ ਨੇ ਠਾਕਰੇ ਨੂੰ ਇਕ ਤਲਵਾਰ ਦਿੱਤੀ ਸੀ, ਜਿਸ ਨੂੰ ਕਥਿਤ ਤੌਰ ’ਤੇ ਲਹਿਰਾਉਣ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ।


author

Rakesh

Content Editor

Related News