ਖਾਣਾ ਨਹੀਂ ਖਾਣ ’ਤੇ ਕਲਯੁੱਗੀ ਪਿਓ ਨੇ 3 ਸਾਲਾ ਧੀ ਨੂੰ ਰੱਸੀ ਨਾਲ ਕੁੱਟਿਆ, ਵੀਡੀਓ ਵਾਇਰਲ

Tuesday, Sep 21, 2021 - 03:36 PM (IST)

ਖਾਣਾ ਨਹੀਂ ਖਾਣ ’ਤੇ ਕਲਯੁੱਗੀ ਪਿਓ ਨੇ 3 ਸਾਲਾ ਧੀ ਨੂੰ ਰੱਸੀ ਨਾਲ ਕੁੱਟਿਆ, ਵੀਡੀਓ ਵਾਇਰਲ

ਹੈਦਰਾਬਾਦ- ਤੇਲੰਗਾਨਾ ਜ਼ਿਲ੍ਹੇ ਦੇ ਮੇਡਕ ਸ਼ਹਿਰ ’ਚ ਇਕ ਵਿਅਕਤੀ ਵਿਰੁੱਧ ਆਪਣੀ 3 ਸਾਲਾ ਧੀ ਨੂੰ ਕੁੱਟਣ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ 18 ਸਤੰਬਰ ਦੀ ਹੈ। ਇਸ ਘਟਨਾ ਦਾ ਵੀਡੀਓ ਵਾਇਰਲ ਹੋ ਗਿਆ ਸੀ, ਜਿਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ। ਪੁਲਸ ਨੇ ਖ਼ੁਦ ਨੋਟਿਸ ਲੈਂਦੇ ਹੋਏ ਮਾਮਲਾ ਦਰਜ ਕੀਤਾ ਅਤੇ ਬੱਚੀ ਦੇ ਪਿਤਾ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ : 9 ਮਹੀਨੇ ਪਹਿਲਾਂ ਲਵ ਮੈਰਿਜ ਕਰਾਉਣ ਵਾਲੇ ਸਨਕੀ ਪਤੀ ਨੇ ਪਤਨੀ ਦਾ ਗੋਲੀ ਮਾਰ ਕੇ ਕੀਤਾ ਕਤਲ

ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਕੁਝ ਗੁਆਂਢੀਆਂ ਨੇ ਲੁੱਕ ਕੇ ਵੀਡੀਓ ਬਣਾਇਆ ਸੀ, ਜਿਸ ’ਚ ਨਗਰਪਾਲਿਕਾ ਦਾ 32 ਸਾਲਾ ਇਕ ਕਰਮੀ ਖਾਣਾ ਨਹੀਂ ਖਾਣ ’ਤੇ ਆਪਣੀ ਧੀ ਨੂੰ ਰੱਸੀ ਨਾਲ ਕੁੱਟਦਾ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਉਸ ਦੀ ਪਤਨੀ ਮੁਸਕੁਰਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਦੋਸ਼ੀ ਨੇ ਬੱਚੀ ਨੂੰ ਗਲੇ ਤੋਂ ਫੜ ਕੇ ਚੁੱਕਿਆ ਅਤੇ ਫਿਰ ਜ਼ਮੀਨ ’ਤੇ ਸੁੱਟ ਦਿੱਤਾ। ਉਨ੍ਹਾਂ ਦੱਸਿਆ ਕਿ ਆਈ.ਪੀ.ਸੀ. ਦੀਆਂ ਧਾਰਾਵਾਂ ਅਤੇ ਕਿਸ਼ੋਰ ਨਿਆਂ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਭਦਰਵਾਹ ’ਚ ਗੇਂਦਾ ਫੁੱਲ ਦੀ ਖੇਤੀ ਵੱਲ ਵਧਿਆ ਕਿਸਾਨਾਂ ਦਾ ਰੁਝਾਨ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News