ਕੋਲਕਾਤਾ ''ਚ ਮਹਿਲਾ ਡਾਕਟਰ ਨਾਲ ਗੈਂਗਰੇਪ ਮਾਮਲੇ ''ਤੇ ਘਮਾਸਾਨ

Saturday, Aug 17, 2024 - 09:59 AM (IST)

ਕੋਲਕਾਤਾ ''ਚ ਮਹਿਲਾ ਡਾਕਟਰ ਨਾਲ ਗੈਂਗਰੇਪ ਮਾਮਲੇ ''ਤੇ ਘਮਾਸਾਨ

ਕੋਲਕਾਤਾ- ਕੋਲਕਾਤਾ 'ਚ ਮਹਿਲਾ ਡਾਕਟਰ ਨਾਲ ਗੈਂਗਰੇਪ ਅਤੇ ਕਤਲ ਮਾਮਲਾ ਪੂਰੇ ਦੇਸ਼ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਸੀ. ਬੀ. ਆਈ. ਨੇ ਇਸ ਨੂੰ ਆਪਣੇ ਹੱਥਾਂ ਵਿਚ ਲੈ ਲਿਆ ਹੈ। ਹੈਵਾਨੀਅਤ ਦੇ ਇਸ ਮਾਮਲੇ 'ਚ ਪਰਤ ਦਰ ਪਰਤ ਕਈ ਖ਼ੁਲਾਸੇ ਹੋ ਰਹੇ ਹਨ। ਹੁਣ ਪੋਸਟਮਾਰਟਮ ਰਿਪੋਰਟ ਦੇ ਆਧਾਰ 'ਤੇ ਇਕ ਡਾਕਟਰ ਨੇ ਦਾਅਵਾ ਕੀਤਾ ਹੈ ਕਿ ਇਸ ਜ਼ੁਰਮ ਵਿਚ ਇਕ ਤੋਂ ਵਧੇਰੇ ਦੋਸ਼ੀ ਸ਼ਾਮਲ ਹਨ। ਯਾਨੀ ਕਿ ਮਹਿਲਾ ਡਾਕਟਰ ਨਾਲ ਰੇਪ ਨਹੀਂ ਸਗੋਂ ਗੈਂਗਰੇਪ ਹੋਇਆ ਹੈ। ਮਹਿਲਾ ਡਾਕਟਰ ਨਾਲ ਗੈਂਗਰੇਪ ਮਾਮਲੇ 'ਤੇ ਪੂਰੇ ਦੇਸ਼ ਵਿਚ ਘਮਾਸਾਨ ਮਚਿਆ ਹੋਇਆ ਹੈ। ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਮਹਿਲਾ ਡਾਕਟਰ ਦੇ ਪਰਿਵਾਰ ਨੂੰ ਵੀ ਕਈ ਲੋਕਾਂ ਦੀ ਭੂਮਿਕਾ ਨੂੰ ਲੈ ਕੇ ਸ਼ੱਕ ਹੈ। ਓਧਰ ਪ੍ਰਦਰਸ਼ਨਕਾਰੀ ਡਾਕਟਰਾਂ ਦਾ ਦੋਸ਼ ਹੈ ਕਿ ਇੰਨੀ ਵੱਡੀ ਘਟਨਾ ਮਗਰੋਂ ਵੀ ਸੈਮੀਨਾਰ ਹਾਲ ਨੂੰ ਖੁੱਲ੍ਹਾ ਰੱਖਿਆ ਗਿਆ। ਸੈਮੀਨਾਰ ਹਾਲ ਅੰਦਰ ਸੀ. ਸੀ. ਟੀ. ਵੀ. ਕੈਮਰਾ ਵੀ ਨਹੀਂ ਸੀ। ਇਹ ਇਕ ਤਰ੍ਹਾਂ ਦੀ ਲਾਪ੍ਰਵਾਹੀ ਹੈ। ਹੜਤਾਲੀ ਡਾਕਟਰਾਂ ਨੇ ਸੈਮੀਨਾਰ ਹਾਲ ਦੇ ਸਾਹਮਣੇ ਨਿਰਮਾਣ ਕੰਮ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਪ੍ਰਦਰਸ਼ਨ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਸਬੂਤਾਂ ਨਾਲ ਛੇੜਛਾੜ ਕਰਨ ਲਈ ਸੈਮੀਨਾਰ ਹਾਲ ਦੇ ਨੇੜੇ ਨਿਰਮਾਣ ਕੰਮ ਸ਼ੁਰੂ ਕੀਤਾ ਗਿਆ। ਕੋਲਕਾਤਾ ਦੇ ਆਰ. ਜੀ. ਕਰ ਮੈਡੀਕਲ ਕਾਲਜ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਹਸਪਤਾਲ ਦੇ ਜਿਸ ਸੈਮੀਨਾਰ ਹਾਲ ਵਿਚ ਇਸ ਘਿਨੌਣੇ ਅਪਰਾਧ ਨੂੰ ਅੰਜ਼ਾਮ ਦਿੱਤਾ ਗਿਆ। 

ਮਮਤਾ ਨੇ ਵਿਰੋਧ ਰੈਲੀ ਦੀ ਕੀਤੀ ਅਗਵਾਈ, ਮਹਿਲਾ ਡਾਕਟਰ ਲਈ ਮੰਗਿਆ ਇਨਸਾਫ

ਓਧਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਕੋਲਕਾਤਾ ਵਿਚ ਮੌਲਾਲੀ ਤੋਂ ਡੋਰੀਨ ਚੌਕ ਤੱਕ ਇਕ ਵਿਰੋਧ ਰੈਲੀ ਦੀ ਅਗਵਾਈ ਕੀਤੀ, ਜਿਸ ਵਿਚ ਉਸ ਮਹਿਲਾ ਡਾਕਟਰ ਲਈ ਇਨਸਾਫ ਦੀ ਮੰਗ ਕੀਤੀ ਗਈ। ਬੈਨਰਜੀ ਨਾਲ ਆਏ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੇ ਮੁਲਜ਼ਮਾਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਮਹਿਲਾ ਪੋਸਟ ਗ੍ਰੈਜੂਏਟ ਟ੍ਰੇਨੀ ਡਾਕਟਰ ਦਾ 9 ਅਗਸਤ ਨੂੰ ਆਰ. ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੈਮੀਨਾਰ ਵਾਲੇ ਕਮਰੇ ਵਿਚ ਗੈਂਗਰੇਪ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ। ਅਗਲੇ ਦਿਨ ਇਕ ਵਾਲੰਟੀਅਰ ਨੂੰ ਅਪਰਾਧ ਸਬੰਧੀ ਗ੍ਰਿਫਤਾਰ ਕੀਤਾ ਗਿਆ ਸੀ।

ਵੀਰਵਾਰ ਤੜਕੇ ਲੱਗਭਗ 40 ਲੋਕਾਂ ਦੇ ਇਕ ਸਮੂਹ ਨੇ ਹਸਪਤਾਲ ਵਿਚ ਐਮਰਜੈਂਸੀ ਵਿਭਾਗ, ਨਰਸਿੰਗ ਯੂਨਿਟ ਅਤੇ ਮੈਡੀਕਲ ਸਟੋਰ ਵਿਚ ਭੰਨਤੋੜ ਕੀਤੀ। ਭੀੜ ਨੇ ਸਰਕਾਰੀ ਹਸਪਤਾਲ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਤੋੜ ਦਿੱਤੇ ਅਤੇ ਉਸ ਸਟੇਜ ’ਤੇ ਵੀ ਭੰਨਤੋੜ ਕੀਤੀ ਗਈ, ਜਿੱਥੇ ਜੂਨੀਅਰ ਡਾਕਟਰ ਮਹਿਲਾ ਡਾਕਟਰ ਨਾਲ ਗੈਂਗਰੇਪ ਅਤੇ ਕਤਲ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ ਅਤੇ ਆਪਣੇ ਕੰਮ ਵਾਲੀ ਥਾਂ ’ਤੇ ਸੁਰੱਖਿਆ ਦੀ ਮੰਗ ਕਰ ਰਹੇ ਸਨ।


author

Tanu

Content Editor

Related News