ਹੁਣ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਮੋਟਰ ਗੱਡੀ ਚਲਾਉਣ ''ਤੇ ਚੱਲੇਗਾ ਮੁਕੱਦਮਾ : ਸੁਪਰੀਮ ਕੋਰਟ

Tuesday, Oct 08, 2019 - 12:35 AM (IST)

ਹੁਣ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਮੋਟਰ ਗੱਡੀ ਚਲਾਉਣ ''ਤੇ ਚੱਲੇਗਾ ਮੁਕੱਦਮਾ : ਸੁਪਰੀਮ ਕੋਰਟ

ਨਵੀਂ ਦਿੱਲੀ, (ਭਾਸ਼ਾ)— ਸੁਪਰੀਮ ਕੋਰਟ ਨੇ ਸੋਮਵਾਰ ਕਿਹਾ ਕਿ ਮੋਟਰ ਵ੍ਹੀਕਲ ਐਕਟ ਅਧੀਨ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਮੋਟਰ ਗੱਡੀ ਚਲਾਉਣ ਵਰਗੇ ਅਪਰਾਧ ਕਰਨ ਵਾਲੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਕੇ ਅਦਾਲਤ ਵਿਚ ਮੁਕੱਦਮਾ ਚਲਾਇਆ ਜਾ ਸਕਦਾ ਹੈ ਕਿਉਂਕਿ ਦੋਵੇਂ ਕਾਨੂੰਨ ਆਪਣੇ-ਆਪਣੇ ਖੇਤਰ ਵਿਚ ਆਜ਼ਾਦਾਨਾ ਢੰਗ ਨਾਲ ਕੰਮ ਕਰਦੇ ਹਨ।
ਅਦਾਲਤ ਨੇ ਕਿਹਾ ਕਿ ਤੇਜ਼ੀ ਨਾਲ ਮੋਟਰ ਗੱਡੀਆਂ ਦੀ ਗਿਣਤੀ ਵਧਣ ਕਾਰਣ ਭਾਰਤ ਵਿਚ ਸੜਕ ਹਾਦਸੇ ਵੀ ਵੱਧ ਰਹੇ ਹਨ। ਨਾਲ ਹੀ ਜ਼ਖ਼ਮੀ ਹੋਣ ਅਤੇ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵੀ ਵੱਧ ਰਹੀ ਹੈ। ਮਾਣਯੋਗ ਜੱਜ ਇੰਦੂ ਮਲਹੋਤਰਾ ਅਤੇ ਸੰਜੀਵ ਖੰਨਾ 'ਤੇ ਅਧਾਰਿਤ ਬੈਂਚ ਨੇ ਗੁਹਾਟੀ ਹਾਈ ਕੋਰਟ ਦੇ 22 ਦਸੰਬਰ 2008 ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ, ਜਿਸ ਵਿਚ ਕਿਹਾ ਗਿਆ ਸੀ ਕਿ ਜੇ ਕਿਸੇ ਵਿਅਕਤੀ ਵਿਰੁੱਧ ਮੋਟਰ ਵ੍ਹੀਕਲ ਐਕਟ ਅਧੀਨ ਤੇਜ਼ ਰਫਤਾਰ ਜਾਂ ਖਤਰਨਾਕ ਢੰਗ ਨਾਲ ਮੋਟਰ ਗੱਡੀ ਚਲਾਉਣ ਜਾਂ ਹੋਰਨਾਂ ਅਪਰਾਧਾਂ ਲਈ ਮੁਕੱਦਮਾ ਦਰਜ ਕੀਤਾ ਜਾਂਦਾ ਹੈ ਤਾਂ ਉਸ ਵਿਰੁੱਧ ਅਜਿਹੀ ਕਾਰਵਾਈ ਤੁਰੰਤ ਨਾ ਕੀਤੀ ਜਾਏ।


author

KamalJeet Singh

Content Editor

Related News