ਬੇਕਾਬੂ ਕਾਰ ਫਲਾਈਓਵਰ ਤੋਂ ਪਲਟ ਕੇ ਰੇਲਵੇ ਪਟੜੀਆਂ ''ਤੇ ਡਿੱਗੀ, ਫਿਰ...
Sunday, Sep 14, 2025 - 02:15 PM (IST)

ਨੈਸ਼ਨਲ ਡੈਸਕ : ਬਾਹਰੀ ਉੱਤਰੀ ਦਿੱਲੀ ਦੇ ਮੁਕਰਬਾ ਚੌਕ ਫਲਾਈਓਵਰ ਤੋਂ ਇੱਕ ਕਾਰ ਪਲਟ ਗਈ ਤੇ ਹੈਦਰਪੁਰ ਮੈਟਰੋ ਸਟੇਸ਼ਨ ਦੇ ਨੇੜੇ ਰੇਲਵੇ ਪਟੜੀਆਂ 'ਤੇ ਡਿੱਗ ਗਈ। ਪੁਲਸ ਨੇ ਦੱਸਿਆ ਕਿ ਡਰਾਈਵਰ ਨੇ ਕਾਰ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਡਰਾਈਵਰ ਸਚਿਨ ਚੌਧਰੀ (35), ਜੋ ਕਿ ਗਾਜ਼ੀਆਬਾਦ ਦਾ ਰਹਿਣ ਵਾਲਾ ਹੈ, ਜਿਸ ਦੇ ਮੋਢੇ ਅਤੇ ਚਿਹਰੇ 'ਤੇ ਮਾਮੂਲੀ ਝਰੀਟਾਂ ਆਈਆਂ। ਪੁਲਸ ਨੂੰ ਸਵੇਰੇ ਸਮੈਪੁਰ ਬਦਲੀ ਪੁਲਿਸ ਸਟੇਸ਼ਨ ਵਿੱਚ ਘਟਨਾ ਦੀ ਜਾਣਕਾਰੀ ਮਿਲੀ।
ਇਹ ਵੀ ਪੜ੍ਹੋ...ਅਸਾਮ ਪੁੱਜੇ PM ਮੋਦੀ ਦਾ ਕੀਤਾ ਸਵਾਗਤ, ਸੂਬਾ ਵਾਸੀਆਂ ਨੂੰ ਦਿੱਤੀ ਵੱਡੀ ਸੌਗਾਤ
ਪੁਲਸ ਡਿਪਟੀ ਕਮਿਸ਼ਨਰ (ਬਾਹਰੀ ਉੱਤਰੀ) ਹਰੇਸ਼ਵਰ ਸਵਾਮੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇੱਕ ਟੀਮ ਮੌਕੇ 'ਤੇ ਪਹੁੰਚੀ ਅਤੇ ਰਿੰਗ ਰੋਡ ਦੇ ਹੇਠਾਂ ਟਰੈਕ 'ਤੇ ਇੱਕ ਕਾਰ ਪਲਟੀ ਹੋਈ ਮਿਲੀ। ਅਧਿਕਾਰੀ ਨੇ ਕਿਹਾ, "ਚੌਧਰੀ ਨੇ ਪੁਲਸ ਨੂੰ ਦੱਸਿਆ ਕਿ ਉਹ ਪੀਰਾਗੜ੍ਹੀ ਤੋਂ ਗਾਜ਼ੀਆਬਾਦ ਜਾ ਰਿਹਾ ਸੀ, ਜਦੋਂ ਉਸਨੇ ਰੇਲਵੇ ਲਾਈਨ ਪਾਰ ਕਰਦੇ ਫਲਾਈਓਵਰ 'ਤੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ।" ਉਨ੍ਹਾਂ ਕਿਹਾ ਕਿ ਰੇਲਵੇ ਪਟੜੀਆਂ ਨੂੰ ਸਾਫ਼ ਕਰਨ ਲਈ ਵਾਹਨ ਨੂੰ ਤੁਰੰਤ ਹਟਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਡਰਾਈਵਰ ਦੀ ਡਾਕਟਰੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਕਿਹਾ ਕਿ ਰੇਲ ਆਵਾਜਾਈ ਪ੍ਰਭਾਵਿਤ ਨਹੀਂ ਹੋਈ ਕਿਉਂਕਿ ਪਟੜੀਆਂ ਜਲਦੀ ਸਾਫ਼ ਕਰ ਦਿੱਤੀਆਂ ਗਈਆਂ ਸਨ ਅਤੇ ਕਿਸੇ ਹੋਰ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8