ਆਂਧਰਾ ਪ੍ਰਦੇਸ਼ ; ਕਾਰ ''ਚ ਵਿਆਹ ਤੋਂ ਪਰਤਦੇ ਬੰਦੇ ਦੀ ਲੱਗ ਗਈ ਅੱਖ, ਫ਼ਿਰ ਹੋਏ ਹਾਦਸੇ ਕਾਰਨ 3 ਲੋਕਾਂ ਦੀ ਗਈ ਜਾਨ
Saturday, Nov 08, 2025 - 03:19 PM (IST)
ਨੈਸ਼ਨਲ ਡੈਸਕ- ਆਂਧਰਾ ਪ੍ਰਦੇਸ਼ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਕਾਕੀਨਾਡਾ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਇੱਕ SUV ਦੀ ਇਕ ਦੋਪਹੀਆ ਵਾਹਨ ਅਤੇ ਇੱਕ ਰਿਕਸ਼ਾ ਨਾਲ ਭਿਆਨਕ ਟੱਕਰ ਹੋ ਗਈ, ਜਿਸ ਕਾਰਨ 3 ਲੋਕਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ 3 ਹੋਰ ਜ਼ਖ਼ਮੀ ਹੋ ਗਏ।
ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਸੁਪਰਡੈਂਟ (ਐੱਸ.ਪੀ.) ਬਿੰਦੂ ਮਾਧਵ ਗਰਿਕਾਪਤੀ ਨੇ ਕਿਹਾ ਕਿ ਇਹ ਹਾਦਸਾ ਕਿਰਲਮਪੁੜੀ ਮੰਡਲ ਦੇ ਸੋਮਾਵਰਮ ਪਿੰਡ ਵਿੱਚ ਰਾਸ਼ਟਰੀ ਰਾਜਮਾਰਗ 16 'ਤੇ ਹੋਇਆ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਸ਼ਨੀਵਾਰ ਸਵੇਰੇ ਲਗਭਗ 7.30 ਵਜੇ ਐੱਨ.ਐੱਚ. 16 'ਤੇ ਵਾਪਰਿਆ।
ਇਹ ਵੀ ਪੜ੍ਹੋ- ਜਲੰਧਰ ਦੇ ਸਵਰਨਜੀਤ ਸਿੰਘ ਖਾਲਸਾ ਨੇ ਰਚਿਆ ਇਤਿਹਾਸ ! ਬਣੇ ਨੌਰਵਿਚ ਦੇ ਪਹਿਲੇ ਸਿੱਖ ਮੇਅਰ
ਉਨ੍ਹਾਂ ਦੱਸਿਆ ਕਿ ਜੋਗਾ ਰਾਓ ਨਾਂ ਦਾ ਇੱਕ ਵਿਅਕਤੀ ਵਿਸ਼ਾਖਾਪਟਨਮ (ਵਿਜ਼ਾਗ) ਤੋਂ ਜਗਮਪੇਟ ਜਾ ਰਿਹਾ ਸੀ ਕਿ ਗੱਡੀ ਚਲਾਉਂਦੇ ਸਮੇਂ ਉਸ ਨੂੰ ਨੀਂਦ ਆ ਗਈ ਅਤੇ ਉਸ ਨੇ ਪਿੱਛੇ ਤੋਂ ਇੱਕ ਮੋਟਰਸਾਈਕਲ ਅਤੇ ਇੱਕ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ।
ਐੱਸ.ਪੀ. ਗਰਿਕਾਪਤੀ ਦੇ ਅਨੁਸਾਰ, ਰਾਓ ਵਿਜ਼ਾਗ ਵਿੱਚ ਇੱਕ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਪਰਿਵਾਰ ਨਾਲ ਵਾਪਸ ਆ ਰਿਹਾ ਸੀ ਕਿ ਰਸਤੇ 'ਚ ਉਸ ਨੂੰ ਨੀਂਦ ਆ ਗਈ ਅਤੇ ਉਸ ਦੀ ਕਾਰ ਦੋ ਵਾਹਨਾਂ ਨਾਲ ਟਕਰਾ ਗਈ। ਹਾਦਸੇ ਵਿੱਚ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇੱਕ ਹੋਰ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਹਾਲਾਂਕਿ ਕਾਰ ਸਵਾਰ ਸਾਰੇ ਲੋਕ ਸੁਰੱਖਿਅਤ ਹਨ। ਪੁਲਸ ਨੇ ਰਾਓ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਇਹ ਵੀ ਪੜ੍ਹੋ- ਲਓ ਜੀ..; ਹੁਣ 'ਸ਼ੂਗਰ' ਦੇ ਮਰੀਜ਼ਾਂ ਨੂੰ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ !
