ਝੋਨੇ ਨਾਲ ਲੱਦੀ ਟਰੈਕਟਰ-ਟਰਾਲੀ ''ਚ ਵੱਜੀ ਕਾਰ, 3 ਲੋਕਾਂ ਦੀ ਮੌਤ

Sunday, Nov 24, 2024 - 09:02 AM (IST)

ਝੋਨੇ ਨਾਲ ਲੱਦੀ ਟਰੈਕਟਰ-ਟਰਾਲੀ ''ਚ ਵੱਜੀ ਕਾਰ, 3 ਲੋਕਾਂ ਦੀ ਮੌਤ

ਰਾਏਬਰੇਲੀ (ਭਾਸ਼ਾ) : ਜ਼ਿਲ੍ਹੇ ਦੇ ਬਛਰਾਵਾਂ ਥਾਣਾ ਖੇਤਰ ਦੇ ਪਿੰਡ ਸੁਲਤਾਨਪੁਰ ਨੇੜੇ ਐਤਵਾਰ ਸਵੇਰੇ ਇਕ ਤੇਜ਼-ਰਫ਼ਤਾਰ ਕਾਰ (ਐੱਸ. ਯੂ. ਵੀ.) ਸੜਕ 'ਤੇ ਖੜ੍ਹੀ ਇਕ ਟਰੈਕਟਰ ਟਰਾਲੀ ਨਾਲ ਟਕਰਾ ਗਈ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਲੋਕ ਜ਼ਖਮੀ ਹੋ ਗਏ। ਸੂਚਨਾ 'ਤੇ ਪਹੁੰਚੀ ਪੁਲਸ ਨੇ ਜ਼ਖਮੀਆਂ ਨੂੰ ਕਮਿਊਨਿਟੀ ਹੈਲਥ ਸੈਂਟਰ ਪਹੁੰਚਾਇਆ, ਜਿੱਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਗੰਭੀਰ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਗਿਆ।

ਪੁਲਸ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਸੁਲਤਾਨਪੁਰ ਨੇੜੇ ਐਤਵਾਰ ਸਵੇਰੇ ਇਕ ਬੇਕਾਬੂ ਕਾਰ ਝੋਨੇ ਨਾਲ ਲੱਦੀ ਇਕ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਹਾਦਸੇ 'ਚ ਜ਼ਖਮੀਆਂ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਪੁਲਸ ਨੇ ਦੱਸਿਆ ਕਿ ਹਾਦਸੇ 'ਚ ਮਰਨ ਵਾਲਿਆਂ ਦੀ ਪਛਾਣ ਧੁੰਨੀ ਲਾਲ (40 ਸਾਲ) ਪੁੱਤਰ ਅਹਰਵਦੀਨ ਵਾਸੀ ਸ਼ੀਤਲ ਵਾਸੀ ਬਛਰਾਵਾਂ, ਨਿਰਮਲਾ (40 ਸਾਲ) ਵਾਸੀ ਉਸਰਾਹਾ, ਪਤਨੀ ਰਾਮਸੇਵਕ ਅਤੇ ਰਮੇਸ਼ (48 ਸਾਲ) ਵਜੋਂ ਹੋਈ ਹੈ। 

ਥਾਣਾ ਮੁਖੀ ਓਮ ਪ੍ਰਕਾਸ਼ ਤਿਵਾੜੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ) ਤੋਂ 8 ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ। ਇਨ੍ਹਾਂ ਵਿੱਚੋਂ ਦੋ ਗੰਭੀਰ ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਤੋਂ ਟਰੌਮਾ ਸੈਂਟਰ ਲਿਜਾਇਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  


 


author

Sandeep Kumar

Content Editor

Related News