ਹਿਮਾਚਲ ਦੇ ਚੰਬਾ ''ਚ ਰਾਵੀ ਨਦੀ ''ਚ ਡਿੱਗੀ ਐੱਸ.ਯੂ.ਵੀ. ਕਾਰ, ਦੋ ਲੋਕ ਲਾਪਤਾ

07/29/2023 6:02:03 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ 'ਚ ਸ਼ਨੀਵਾਰ ਸਵੇਰੇ ਐੱਸ.ਯੂ.ਵੀ. ਕਾਰ ਰੇਲਿੰਗ ਨਾਲ ਟਕਰਾ ਕੇ ਰਾਵੀ ਨਦੀ 'ਚ ਡਿੱਗ ਗਈ, ਜਿਸਤੋਂ ਬਾਅਦ ਦੋ ਲੋਕ ਲਾਪਤਾ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਡਲੀ ਦੇ ਨੇੜੇ ਖੜਾਮੁਖ-ਹੋਲੀ ਰੋਡ 'ਤੇ ਰੋਲਿੰਗ ਨਾਲ ਟਕਰਾਉਣ ਤੋਂ ਬਾਅਦ ਕਾਰ ਬੇਕਾਬੂ ਹੋ ਗਈ ਅਤੇ ਉਹ ਫਿਸਲ ਕੇ ਨਦੀ 'ਚ ਜਾ ਡਿੱਗੀ। 

ਪੁਲਸ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਪੁਲਸ ਘਟਨਾ ਵਾਲੀ ਥਾਂ 'ਤੇ ਪਹੁੰਚੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਪਰ ਅਜੇ ਤਕ ਦੋ ਲਾਪਤਾ ਵਿਅਕਤੀਆਂ ਦੀ ਨਾਂ ਤਾਂ ਪਛਾਣ ਹੋ ਸਕੀ ਹੈ ਅਤੇ ਨਾ ਹੀ ਉਨ੍ਹਾਂ ਦਾ ਪਤਾ ਲੱਗ ਸਕਿਆ। ਰਾਜ ਐਮਰਜੈਂਸੀ ਓਪਰੇਸ਼ਨ ਸੈਂਟਰ ਮੁਤਾਬਕ, ਹਿਮਾਚਲ ਪ੍ਰਦੇਸ਼ 'ਚ 24 ਜੂਨ ਨੂੰ ਮਾਨਸੂਨ ਦੀ ਸ਼ੁਰੂਆਤ ਤੋਂ ਬਾਅਦ ਪਿਛਲੇ 35 ਦਿਨਾਂ 'ਚ ਸੜਕ ਦੁਰਘਟਨਾਵਾਂ 'ਚ ਚੰਬਾ ਜ਼ਿਲ੍ਹੇ ਦੇ 5 ਲੋਕਾਂ ਸਣੇ 69 ਲੋਕਾਂ ਦੀ ਮੌਤ ਹੋ ਚੁੱਕੀ ਹੈ।


Rakesh

Content Editor

Related News