ਹਿਮਾਚਲ : 250 ਫੁੱਟ ਡੂੰਘੀ ਖੱਡ ''ਚ ਡਿੱਗੀ ਕਾਰ, 3 ਨੌਜਵਾਨਾਂ ਦੀ ਮੌਤ
Friday, Jan 28, 2022 - 03:06 PM (IST)
ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ 'ਚ ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਸਬ ਡਿਵੀਜ਼ਨ 'ਚ ਵੀਰਵਾਰ ਰਾਤ ਇਕ ਕਾਰ ਲਗਭਗ 250 ਫੁੱਟ ਡੂੰਘੀ ਖੱਡ 'ਚ ਡਿੱਗ ਗਈ। ਇਸ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਅਤੇ 3 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।
ਪੁਲਸ ਅਨੁਸਾਰ ਹਾਦਸਾ ਵੀਰਵਾਰ ਰਾਤ 10.30 ਵਜੇ ਰਾਮਪੁਰ ਤੋਂ 32 ਕਿਲੋਮੀਟਰ ਦੂਰ ਤਕਲੇਚ ਪੁਲਸ ਚੌਕੀਸ ਦੇ ਅਧੀਨ ਡਿਮਦੁ ਨਾਲਾ ਕੋਲ ਵਾਪਰਿਆ। ਸਾਰੇ ਕਾਰ ਸਵਾਰ ਕੁੱਲੂ ਜ਼ਿਲ੍ਹੇ ਦੇ ਵਾਸੀ ਸਨ। ਮ੍ਰਿਤਕਾਂ ਦੀ ਪਛਾਣ ਸੰਚਿਤ, ਅਮਨ ਭਾਰਤੀ ਅਤੇ ਰਾਹੁਲ ਦੇ ਰੂਪ 'ਚ ਹੋਈ ਹੈ।