ਵਿਆਹ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ ; ਪੁਲ ਤੋਂ ਡਿੱਗੀ ਕਾਰ, 3 ਬੱਚਿਆਂ ਸਣੇ 4 ਦੀ ਮੌਤ

03/27/2023 4:53:02 PM

ਲਾਤੂਰ (ਭਾਸ਼ਾ)- ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ 'ਚ ਸੋਮਵਾਰ ਨੂੰ ਇਕ ਕਾਰ ਪੁਲ ਤੋਂ ਹੇਠਾਂ ਡਿੱਗ ਗਈ, ਜਿਸ ਕਾਰਨ ਇਕ ਹੀ ਪਰਿਵਾਰ ਦੇ ਤਿੰਨ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਇਕ ਵਿਆਹ 'ਚ ਸ਼ਾਮਲ ਹੋਣ ਤੋਂ ਬਾਅਦ ਪੁਣੇ ਤੋਂ ਲਾਤੂਰ ਜ਼ਿਲ੍ਹੇ ਦੇ ਨਿਲੰਗਾ ਸ਼ਹਿਰ ਆ ਰਿਹਾ ਸੀ, ਉਦੋਂ ਸਵੇਰੇ ਕਰੀਬ 7 ਵਜੇ ਲਾਤੂਰ-ਗੁਲਬਰਗਾ ਰਾਸ਼ਟਰੀ ਰਾਜਮਾਰਗ 'ਤੇ ਹਾਦਸਾ ਹੋਇਆ। 

ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ 'ਚ 27 ਸਾਲਾ ਇਕ ਵਿਅਕਤੀ ਅਤੇ ਤਿੰਨ ਬੱਚੇ ਸ਼ਾਮਲ ਹਨ। 2 ਬੱਚਿਆਂ ਦੀ ਉਮਰ 10 ਸਾਲ ਜਦੋਂ ਕਿ ਇਕ ਦੀ ਉਮਰ 15 ਸਾਲ ਸੀ। ਸਹਾਇਕ ਪੁਲਸ ਇੰਸਪੈਕਟਰ ਨਾਨਾ ਲਿੰਗੇ ਨੇ ਦੱਸਿਆ,''ਪਹਿਲੀ ਨਜ਼ਰ ਅਜਿਹਾ ਲੱਗ ਰਿਹਾ ਹੈ ਕਿ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ, ਜਿਸ ਨਾਲ ਕਾਰ ਪਲਟ ਕੇ ਪੁਲ ਤੋਂ ਹੇਠਾਂ ਡਿੱਗ ਗਈ।'' ਉਨ੍ਹਾਂ ਦੱਸਿਆ ਕਿ ਹਾਦਸੇ 'ਚ 10 ਸਾਲਾ ਕੁੜੀ ਅਤੇ 40 ਸਾਲਾ ਔਰਤ ਸਮੇਤ ਇਕ ਹੋਰ ਜ਼ਖ਼ਮੀ ਨੂੰ ਲਾਤੂਰ ਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਅਤੇ ਜ਼ਖ਼ਮੀ ਨਿਲੰਗਾ ਅਤੇ ਨੇੜੇ-ਤੇੜੇ ਦੇ ਪਿੰਡਾਂ ਦੇ ਰਹਿਣ ਵਾਲੇ ਹਨ।


DIsha

Content Editor

Related News