ਮਹਾਰਾਸ਼ਟਰ ''ਚ ਵਾਪਰਿਆ ਭਿਆਨਕ ਹਾਦਸਾ, 5 ਲੋਕਾਂ ਦੀ ਮੌਤ
Sunday, Jan 30, 2022 - 04:39 PM (IST)
ਪੁਣੇ (ਭਾਸ਼ਾ)- ਮਹਾਰਾਸ਼ਟਰ 'ਚ ਪੁਰਾਣੇ ਮੁੰਬਈ-ਪੁਣੇ ਰਾਜਮਾਰਗ 'ਤੇ ਐਤਵਾਰ ਸਵੇਰੇ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਇਕ ਕਾਰ 'ਚ ਸਵਾਰ ਪਰਿਵਾਰ ਦੇ 4 ਮੈਂਬਰਾਂ ਅਤੇ ਡਰਾਈਵਰ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਲੋਨਾਵਾਲਾ ਪਿੰਡ ਦੇ ਪੁਲਸ ਇੰਸਪੈਕਟਰ ਪ੍ਰਵੀਨ ਮੋਰੇ ਨੇ ਦੱਸਿਆ ਕਿ ਪੀੜਤ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਇਲਾਜ ਲਈ ਕੋਲਹਾਪੁਰ ਲਿਜਾ ਰਹੇ ਸਨ, ਉਦੋਂ ਸਵੇਰੇ ਕਰੀਬ 7.30 ਵਜੇ ਸ਼ਿਲਾਤਾਨੇ ਪਿੰਡ ਕੋਲ ਕਾਰ ਇਕ ਟਰੱਕ ਨਾਲ ਟਕਰਾ ਗਈ।
ਇਹ ਵੀ ਪੜ੍ਹੋ : ਸਾਵਧਾਨ! ਚਮੜੀ 'ਤੇ 21 ਅਤੇ ਪਲਾਸਟਿਕ 'ਤੇ 8 ਘੰਟੇ ਜਿਊਂਦਾ ਰਹਿੰਦੈ ਓਮੀਕ੍ਰੋਨ
ਉਨ੍ਹਾਂ ਕਿਹਾ ਕਿ ਬੁਰੀ ਤਰ੍ਹਾਂ ਨਾਲ ਨੁਕਸਾਨੇ ਵਾਹਨ 'ਚੋਂ ਲਾਸ਼ਾਂ ਕੱਢਣ ਲਈ ਸਥਾਨਕ ਲੋਕਾਂ ਅਤੇ ਪੁਲਸ ਨੂੰ ਕਾਫੀ ਕੋਸ਼ਿਸ਼ ਕਰਨੀ ਪਈ। ਅਧਿਕਾਰੀ ਨੇ ਕਿਹਾ ਕਿ ਹਾਦਸੇ 'ਚ 80 ਸਾਲਾ ਔਰਤ ਸਮੇਤ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋ ਗਈ। ਉਹ ਗੁਆਂਢੀ ਠਾਣੇ ਜ਼ਿਲ੍ਹੇ ਦੇ ਮੀਰਾ ਰੋਡ ਇਲਾਕੇ ਦੇ ਰਹਿਣ ਵਾਲੇ ਸਨ। ਪਰਿਵਾਰ ਔਰਤ ਦੇ ਇਲਾਜ ਲਈ ਕੋਲਹਾਪੁਰ ਜਾ ਰਿਹਾ ਸੀ। ਹਾਦਸੇ 'ਚ ਜਾਨ ਗੁਆਉਣ ਵਾਲਾ ਕਾਰ ਡਰਾਈਵਰ ਮੁੰਬਈ ਦੇ ਕੁਰਲਾ ਦਾ ਵਾਸੀ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ