ਤੇਜ਼ ਰਫ਼ਤਾਰ ਕਾਰ ਨੇ ਆਟੋ ਨੂੰ ਮਾਰੀ ਟੱਕਰ, 5 ਲੋਕਾਂ ਦੀ ਮੌ.ਤ

Saturday, Nov 30, 2024 - 04:22 PM (IST)

ਤੇਜ਼ ਰਫ਼ਤਾਰ ਕਾਰ ਨੇ ਆਟੋ ਨੂੰ ਮਾਰੀ ਟੱਕਰ, 5 ਲੋਕਾਂ ਦੀ ਮੌ.ਤ

ਨੈਸ਼ਨਲ ਡੈਸਕ- ਸ਼ਨੀਵਾਰ ਦੁਪਹਿਰ ਤੇਜ਼ ਰਫ਼ਤਾਰ ਕਾਰ ਨੇ ਸਵਾਰੀਆਂ ਨਾਲ ਭਰੇ ਆਟੋ ਰਿਕਸ਼ਾ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ, ਜਿਸ ਨਾਲ ਆਟੋ ਚਾਲਕ ਸਮੇਤ 5 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 6 ਲੋਕ ਜ਼ਖ਼ਮੀ ਹੋ ਗਏ। ਪੁਲਸ ਸੁਪਰਡੈਂਟ ਘਨਸ਼ਾਮ ਚੌਰਸੀਆ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਉੱਤਰ ਪ੍ਰਦੇਸ਼ ਦੇ ਬਹਿਰਾਈਚ-ਸ਼੍ਰੀਵਸਤੀ ਮਾਰਗ 'ਤੇ ਬੌਧ ਪਰਿਪਥ 'ਤੇ ਆਟੋ ਨੂੰ ਤੇਜ਼ ਰਫ਼ਤਾਰ ਕਾਰ ਨੇ ਪਿੱਛਿਓਂ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਆਟੋ ਉਛਲ ਕੇ ਸੜਕ ਕਿਨਾਰੇ ਖੱਡ 'ਚ ਜਾ ਡਿੱਗਿਆ ਅਤੇ ਕਾਰ ਵੀ ਸੰਤੁਲਨ ਗੁਆ ਕੇ ਉਸੇ ਖੱਡ 'ਚ ਜਾ ਡਿੱਗੀ।

ਉਨ੍ਹਾਂ ਅਨੁਸਾਰ ਆਟੋ 'ਚ ਚਾਲਕ ਸਮੇਤ 9 ਲੋਕ ਸਵਾਰ ਸਨ, ਜਦੋਂ ਕਿ ਕਾਰ 'ਚ 2 ਲੋਕ ਸਵਾਰ ਸਨ ਅਤੇ ਉਹ ਵੀ ਜ਼ਖ਼ਮੀ ਹੋ ਗਏ। ਚੌਰਸੀਆ ਨੇ ਦੱਸਿਆ ਕਿ ਆਟੋ ਸਵਾਰ 2 ਲੋਕਾਂ ਦੀ ਹਾਸਦੇ ਵਾਲੀ ਜਗ੍ਹਾ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਲੋਕਾਂ ਨੇ ਇਕੌਨਾ ਸੀ.ਐੱਚ.ਸੀ. 'ਚ ਇਲਾਜ ਦੌਰਾਨ ਦਮ ਤੋੜ ਦਿੱਤਾ ਅਤੇ ਆਟੋ 'ਚ ਸਵਾਰ ਬਾਕੀ ਲੋਕ ਜ਼ਖ਼ਮੀ ਹਨ। ਉਨ੍ਹਾਂ ਦੱਸਿਆ ਕਿ ਸਾਰੇ ਜ਼ਖ਼ਮੀਆਂ ਨੂੰ ਬਿਹਤਰ ਇਲਾਜ ਲਈ ਜ਼ਿਲ੍ਹਾ ਹਸਪਤਾਲ, ਭਿੰਗਾ ਰੈਫਰ ਕੀਤਾ ਗਿਆ ਹੈ। ਚੌਰਸੀਆ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਲਲਨ ਪਾਂਡੇ (42), ਅਯੁੱਧਿਆ ਪ੍ਰਸਾਦ (60), ਰਫੀਕ (50), ਮੁਰਲੀਧਰ (42) ਅਤੇ ਨਨਕੇ ਯਾਦਵ (30) ਵਜੋਂ ਹੋਈ ਹੈ। ਪੁਲਸ ਦੋਹਾਂ ਵਾਹਨਾਂ 'ਚ ਕਬਜ਼ੇ 'ਚ ਲੈ ਕੇ ਕਾਨੂੰਨੀ ਕਾਰਵਾਈ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News